ਇਸ ਭਗੌੜੇ ਦੀ ਲੰਡਨ ਤੋਂ ਭਾਰਤ ਹੋਵੇਗੀ ਜਲਦ ਵਾਪਸੀ, ਅਦਾਲਤ ਤੋਂ ਮਿਲੀ ਮਨਜ਼ੂਰੀ

Rajneet Kaur
2 Min Read

ਲੰਡਨ:  ਲੰਡਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜਾਮਨਗਰ ਦੇ ਭਗੌੜੇ  ਜਯੇਸ਼ ਰਣਪਰੀਆ ਉਰਫ ਜੈੇਸ਼ ਪਟੇਲ ਦੀ ਭਾਰਤ ਹਵਾਲਗੀ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਸਦੇ ਖਿਲਾਫ ਭਾਰਤ ਦੇ ਗੁਜਰਾਤ ‘ਚ ਕਈ ਮਾਮਲੇ ਦਰਜ ਹਨ, ਇਸ ਲਈ ਉਸਨੂੰ ਉੱਥੇ ਭੇਜਿਆ ਜਾਣਾ ਚਾਹੀਦਾ ਹੈ। ਗੈਂਗਸਟਰ ਦੀ ਭਾਰਤ ਹਵਾਲਗੀ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਲੰਡਨ ਦੀ ਅਦਾਲਤ ਨੇ ਮਾਮਲੇ ਨੂੰ ਅਗਲੇਰੀ ਕਾਰਵਾਈ ਲਈ ਯੂਨਾਈਟਿਡ ਕਿੰਗਡਮ ਸਰਕਾਰ ਨੂੰ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਲੰਡਨ ਦੀ ਅਦਾਲਤ ਤੋਂ ਇਹ ਫੈਸਲਾ ਆਉਣ ਤੋਂ ਬਾਅਦ ਗੁਜਰਾਤ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਦੀਪਨ ਭਦਰਨ ਨੇ ਕਿਹਾ, ‘ਜੈੇਸ਼ ਰਣਪਰੀਆ ਨੂੰ ਭਾਰਤ ਲਿਜਾਣ ਲਈ ਕਾਫੀ ਆਧਾਰ ਸਨ।ਰਣਪਰੀਆ ਦੀ ਭਾਰਤ ਵਾਪਸੀ ਸਾਡੇ ਲਈ ਮਹੱਤਵਪੂਰਨ ਜਿੱਤ ਹੈ। ਇਹ ਪਹਿਲੀ ਅਜਿਹੀ ਘਟਨਾ ਹੈ ਜਦੋਂ ਗੁਜਰਾਤ ਵਿੱਚ ਲੋੜੀਂਦੇ ਅਪਰਾਧੀ ਦੀ ਹਵਾਲਗੀ ਲਈ ਬ੍ਰਿਟੇਨ ਦੀ ਅਦਾਲਤ ਤੋਂ ਅਨੁਕੂਲ ਫੈਸਲਾ ਆਇਆ ਹੈ।

ਜ਼ਿਕਰਯੋਗ ਹੈ ਕਿ ਰਣਪਰੀਆ ਖਿਲਾਫ ਗੁਜਰਾਤ ਦੇ ਜਾਮਨਗਰ ਜ਼ਿਲੇ ‘ਚ ਕੁਝ ਮਾਮਲੇ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ  ਲੰਡਨ ਦੀ ਮੈਟਰੋਪੋਲੀਟਨ ਪੁਲਿਸ ਅਨੁਸਾਰ ਜਯੇਸ਼ ਨੂੰ 16 ਮਾਰਚ ਨੂੰ ਦੱਖਣੀ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਅਧਿਕਾਰੀਆਂ ਨੇ ਉਸੇ ਦਿਨ ਉਸ ਦੇ ਖਿਲਾਫ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਸੀ। ਕੁਝ ਦਿਨਾਂ ਬਾਅਦ, ਅਪ੍ਰੈਲ 2018 ਵਿੱਚ ਇੱਕ ਕਤਲ ਕੇਸ ਵਿੱਚ, ਭਾਰਤੀ ਅਧਿਕਾਰੀਆਂ ਨੇ ਬ੍ਰਿਟੇਨ ਨੂੰ ਉਸਦੀ ਅਸਥਾਈ ਹਵਾਲਗੀ ਲਈ ਬੇਨਤੀ ਕੀਤੀ। ਇੰਟਰਪੋਲ ਨੇ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment