ਕੈਨੇਡਾ ਬੈਠੇ ਵਿਕਰਮਜੀਤ ਬਰਾੜ ਨੂੰ 15 ਸਾਲ ਤੋਂ ਆਪਣੇ ਮਾਪਿਆਂ ਦੀ ਉਡੀਕ, ਜਾਣੋ ਕੀ ਹੈ ਪੂਰਾ ਮਾਮਲਾ

Prabhjot Kaur
3 Min Read

ਕੈਲਗਰੀ: ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧ ਰੱਖਦੇ 34 ਸਾਲਾ ਵਿਕਰਮਜੀਤ ਸਿੰਘ ਬਰਾੜ ਨੇ 15 ਸਾਲ ਪਹਿਲਾਂ ਚੰਗੇ ਭਵਿੱਖ ਲਈ ਕੈਨੇਡਾ ਪੁੱਜੇ ਸਨ। ਵਿਕਰਮਜੀਤ ਲਗਭਗ 10 ਸਾਲ ਐਲਬਰਟਾ ਸਬੋ ਦੇ ਕੈਲਗਰੀ ਸ਼ਹਿਰ ਵਿੱਚ ਰਿਹਾ ਹੈ। ਕਈ ਸਾਲਾਂ ਬਾਅਦ ਉਹ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਕੈਨੇਡਾ ਸੱਦਣਾ ਚਾਹੁੰਦਾ ਸੀ ਤੇ ਉਸ ਨੇ 2018 ਵਿੱਚ ਪੀ.ਆਰ. ਆਧਾਰਤ ‘ਤੇ ਉਨਾਂ ਨੂੰ ਸਪੌਂਸਰ ਕਰਨ ਲਈ ਕੈਨੇਡਾ ਦੇ ਇੰਮੀਗੇਸ਼ਨ ਵਿਭਾਗ ਕੋਲ ਅਰਜ਼ੀ ਦਿੱਤੀ, ਪਰ 5 ਸਾਲ ਬੀਤਣ ਦੇ ਬਾਵਜੂਦ ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਵਿਕਰਮਜੀਤ ਦੇ ਪਿਤਾ ਬਖਤੌਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਆਪਣੇ ਪੁੱਤ ਨਾਲ ਇਕੱਠਿਆਂ ਰਹਿਣ ਦੀ ਤਾਂਘ ਆਪਣੇ ਮਨ ਵਿੱਚ ਸਮੋਈ ਬੈਠੇ ਨੇ, ਪਰ ਕਈ ਸਾਲ ਬੀਤਣ ਦੇ ਬਾਵਜੂਦ ਉਨਾਂ ਦੀ ਇਹ ਇੱਛਾ ਪੂਰੀ ਨਹੀਂ ਹੋਈ।

ਇਹ ਕਹਾਣੀ ਇਕੱਲੇ ਵਿਕਰਮਜੀਤ ਦੀ ਨਹੀਂ ਹੈ ਸਗੋਂ ਹੋਰ ਬਹੁਤ ਸਾਰੇ ਪਰਿਵਾਰ ਕੈਨੇਡੀਅਨ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਹੌਲੀ ਪ੍ਰਕਿਰਿਆ ਕਾਰਨ ਵਿਛੋੜੇ ਦਾ ਸੰਤਾਪ ਭੋਗ ਰਹੇ ਹਨ। ਇੰਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਲਗਭਗ 20 ਲੱਖ ਇੰਮੀਗ੍ਰੇਸ਼ਨ ਅਰਜ਼ੀਆਂ ਇਕੱਠੀਆਂ ਪਈਆਂ ਹਨ। ਇਹਨਾਂ ਵਿੱਚ ਪੀਆਰ ਨਾਲ ਸਬੰਧਤ 6 ਲੱਖ 32 ਹਜ਼ਾਰ ਅਰਜ਼ੀਆਂ, ਟੈਂਪਰੇਰੀ ਰੈਜ਼ੀਡੈਂਸੀ ਨਾਲ ਸੰਬੰਧਤ 10 ਲੱਖ 80 ਹਜ਼ਾਰ ਅਰਜ਼ੀਆਂ ਅਤੇ ਨਾਗਰਿਕਤਾ ਨਾਲ ਸਬੰਧਤ 2 ਲੱਖ 94 ਹਜ਼ਾਰ ਅਰਜ਼ੀਆਂ ਸ਼ਾਮਲ ਹਨ। ਕੈਲਗਰੀ ‘ਚ ਇਮੀਗ੍ਰੇਸ਼ਨ ਐਂਡ ਰਫਿਊਜੀ ਮਾਮਲਿਆਂ ਨਾਲ ਸਬੰਧਤ ਵਕੀਲ ਜਤਿਨ ਸ਼ੋਰੀ ਨੇ ਕਿਹਾਕਿ ਬਰਾੜ ਦੇ ਕੇਸ ਵਿੱਚ 5 ਸਾਲ ਦਾ ਇੰਤਜ਼ਾਰ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ। ਉਨਾਂ ਨੇ ਕਿਹਾ ਕਿ ਆਈਆਰਸੀਸੀ ਦੀ ਵੈਬਸਾਈਟ ਮੁਤਾਬਕ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਦੇ ਅਧੀਨ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਵਿੱਚ ਆਮ ਤੌਰ 24 ਕੁ ਮਹੀਨੇ ਦਾ ਹੀ ਸਮਾਂ ਲੱਗਦਾ ਹੈ, ਪਰ ਵਿਕਰਮਜੀਤ ਬਰਾੜ ਦੀ ਐਪਲੀਕੇਸ਼ ਨੂੰ 5 ਸਾਲ ਹੋ ਚੁੱਕੇ ਹਨ।

ਉੱਧਰ ਜਦੋਂ ਆਈਆਰਸੀਸੀ ਦੇ ਬੁਲਾਰੇ ਮਾਈਕਲ ਕਾਰਬਰਟ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਸਿਟਿੰਗ ਪਾਇਵੇਸੀ ਦਾ ਹਵਾਲਾ ਦਿੰਦਿਆਂ ਇਕੱਲੇ ਵਿਕਰਮਜੀਤ ਬਰਾੜ ਦੇ ਕੇਸ ’ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ, ਪਰ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਪਰਿਵਾਰਾਂ ਜੋੜਨ ਨੂੰ ਤਰਜੀਹ ਦਿੰਦਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਰਿਵਾਰਾਂ ਦੇ ਮੇਲ ਲਈ ਇੰਮੀਗੇਸ਼ਨ ਯੋਜਨਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਰਾਹੀਂ ਜਿੱਥੇ 2023 ਵਿੱਚ 28 ਹਜ਼ਾਰ 500 ਪਵਾਸੀਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਰੱਖਿਆ ਗਿਆ ਹੈ, ਉੱਥੇ 2025 ਤੱਕ ਇਸ ਵਿੱਚ 36 ਹਜ਼ਾਰ ਤੱਕ ਵਾਧਾ ਕੀਤਾ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment