ਗਾਜ਼ੀਆਬਾਦ ‘ਚ ਸਿੱਖਾਂ ਨੇ ਕੋਰੋਨਾ ਮਰੀਜ਼ਾਂ ਲਈ ਖੋਲ੍ਹਿਆ ਨਵਾਂ ਹਸਪਤਾਲ, ਟੈਸਟ ਤੋਂ ਲੈ ਕੇ ਦਵਾਈਆਂ ਤਕ ਸਭ ਕੁਝ ਹੋਵੇਗਾ ਮੁਫ਼ਤ

TeamGlobalPunjab
1 Min Read

ਨਵੀਂ ਦਿੱਲੀ:   ਕੋਰੋਨਾ ਮਹਾਮਾਰੀ ਕਾਰਨ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਹਸਪਤਾਲਾਂ ‘ਚ ਬੈੱਡ ਅਤੇ ਆਕਸੀਜਨ ਦੀ ਘਾਟ ਕਾਰਨ ਕੋਵਿਡ 19 ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸਨੂੰ ਦੇਖਦੇ ਹੋਏ ਗੁਰਦੁਆਰਿਆਂ ‘ਚ ਆਕਸੀਜਨ ਦੇ ਲੰਗਰ ਲਗਾ ਦਿਤੇ ਹਨ। ਹੁਣ ਗਾਜ਼ੀਆਬਾਦ ‘ਚ ਸਿੱਖਾਂ ਨੇ ਕੋਰੋਨਾ ਮਰੀਜ਼ਾਂ ਲਈ ਨਵਾਂ ਹਸਪਤਾਲ ਖੋਲ੍ਹ ਦਿਤਾ ਹੈ। ਜਿਥੇ ਕੋਵਿਡ 19 ਮਰੀਜ਼ਾਂ ਲਈ ਦਵਾਈਆਂ,ਬੈੱਡ ਅਤੇ ਆਕਸੀਜਨ ਸਭ ਫਰੀ ਸੇਵਾ ਕੀਤੀ ਜਾਵੇਗੀ। ਹਰ ਵਾਰ ਦੀ ਤਰ੍ਹਾਂ ਫਿਰ ਸਿੱਖ ਤਨ,ਮਨ ਅਤੇ ਧਨ ਦੀ ਸੇਵਾ ਕਰਨ ਲਈ ਹਾਜ਼ਿਰ ਹੋ ਗਏ ਹਨ।

ਉਥੇ ਹੀ ਅਜੀਤ ਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਹਸਪਤਾਲ ਖੋਲ੍ਹਿਆ ਗਿਆ ਹੈ।150 ਬੈੱਡਾ ਦਾ ਇੰਤਜ਼ਾਮ ਕੀਤਾ ਗਿਆ ਹੈ।ਜੇਕਰ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਤਾਂ ਇਸਤੋਂ ਵਧ ਬੈੱਡਾ ਦਾ ਇੰਤਜ਼ਾਮ ਕੀਤਾ ਜਾਵੇਗਾ।ਕਿਸੇ ਨੂੰ ਕੋਈ ਪੈਸਾ ਲੈਕੇ ਆਉਣ ਦੀ ਜ਼ਰੂਰਤ ਨਹੀਂ ਸਭ ਕੁਝ ਫਰੀ ਹੀ ਦਿਤਾ ਜਾਵੇਗਾ। ਉਨ੍ਹਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਹਸਪਤਾਲ ਦੀ ਜਾਣਕਾਰੀ  ਲੋੜਵੰਦਾ ਨਾਲ ਸਾਂਝਾ ਕਰੋ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ।

Share this Article
Leave a comment