ਗਰਮ ਦੁੱਧ ‘ਚ ਤੁਲਸੀ ਮਿਲਾ ਕੇ ਪੀਣ ਨਾਲ ਹੋ ਸਕਦਾ ਹੈ ਖਤਰਨਾਕ

TeamGlobalPunjab
2 Min Read

ਨਿਊਜ਼ ਡੈਸਕ: ਦੁੱਧ ਅਤੇ ਤੁਲਸੀ ਦਾ ਸੇਵਨ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੁਲਸੀ ‘ਚ ਐਂਟੀਬੈਕਟੀਰੀਅਲ, ਐਂਟੀਮਾਈਕ੍ਰੋਬਾਇਲ, ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਕਾਰਨ ਇਸ ਨੂੰ ਕਈ ਬੀਮਾਰੀਆਂ ‘ਚ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇਕਰ ਤੁਸੀਂ ਤੁਲਸੀ ‘ਚ ਮਿਲਾ ਕੇ ਗਰਮ ਦੁੱਧ ਪੀਂਦੇ ਹੋ ਤਾਂ ਇਹ ਖਤਰਨਾਕ ਵੀ ਹੋ ਸਕਦਾ ਹੈ।ਇਹ ਤੁਹਾਡੀ ਬਿਮਾਰੀ ਨੂੰ ਵਧਾ ਸਕਦਾ ਹੈ।

ਦੁੱਧ ‘ਚ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੋਡੀਅਮ, ਜ਼ਿੰਕ, ਕਾਪਰ, ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਕੇ, ਵਿਟਾਮਿਨ ਈ ਵਰਗੇ ਪੋਸ਼ਕ ਤੱਤ ਹੁੰਦੇ ਹਨ ਪਰ ਮਾਹਿਰਾਂ ਅਨੁਸਾਰ ਦੋਵਾਂ ਚੀਜ਼ਾਂ ਦਾ ਇਕੱਠੇ ਸੇਵਨ ਕਰਨ ਸਮੇਂ ਕੁਝ ਸਾਵਧਾਨੀਆਂ ਨੂੰ ਜ਼ਰੂਰ ਧਿਆਨ ‘ਚ ਰਖੋ

ਦੁੱਧ ਅਤੇ ਤੁਲਸੀ ਦਾ ਸੇਵਨ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ।

ਜੇਕਰ ਤੁਹਾਡਾ ਖੂਣ ਪਤਲਾ ਹੈ ਜਾਂ ਫਿਰ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਦੁੱਧ ਦੇ ਨਾਲ ਤੁਲਸੀ ਲੈਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਖੂਨ ਵਹਿਣ ਦੀ ਸਮੱਸਿਆ ਹੋ ਸਕਦੀ ਹੈ।

- Advertisement -

ਦੁੱਧ ਦੇ ਨਾਲ ਤੁਲਸੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਖਤਰਾ ਵੱਧ ਸਕਦਾ ਹੈ।

ਜੇਕਰ ਤੁਸੀਂ ਸ਼ੂਗਰ ਦੀ ਦਵਾਈ ਲੈਂਦੇ ਹੋ ਤਾਂ ਤੁਲਸੀ ਦਾ ਸੇਵਨ ਸੀਮਤ ਮਾਤਰਾ ‘ਚ ਕਰੋ। ਇਸ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਬਹੁਤ ਘੱਟ ਹੋ ਸਕਦਾ ਹੈ।

Share this Article
Leave a comment