ਖੁਸ਼ੀ ਦੀ ਖਬਰ:- ਓਨਟਾਰੀਓ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ

TeamGlobalPunjab
2 Min Read

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵੱਲੋਂ ਆਖਿਆ ਗਿਆ ਕਿ ਪ੍ਰੋਵਿੰਸ ਵਾਸੀਆਂ ਦੇ ਸਾਂਝੇ ਯਤਨਾ ਸਦਕਾ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਥਰੈਟ ਹਾਲੇ ਘੱਟਿਆ ਨਹੀਂ ਹੈ। ਇਲੀਅਟ ਮੁਤਾਬਕ ਪਬਲਿਕ ਹੈਲਥ ਅਧਿਕਾਰੀ ਵੱਲੋਂ ਕਾਇਟੀਰੀਆ ਬਣਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ ਸੁਰੱਖਿਅਤ ਅਤੇ ਹੌਲੀ-ਹੌਲੀ ਅਰਥਚਾਰਾ ਮੁੜ ਖੋਲ੍ਹ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇੱਕਜੁਟ ਹੋ ਕੇ ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ।

ਉਧਰ ਓਨਟਾਰੀਓ ਦੀ ਹੈਲਥ ਅਧਿਕਾਰੀ ਡਾ: ਯਾਫੀ ਨੇ ਵੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦੀ ਗੱਲ ਦਾ ਸਮੱਰਥਣ ਕੀਤਾ ਅਤੇ ਕਿਹਾ ਕਿ ਕਿ ਪਿਛਲੇ 3-4 ਦਿਨ ਤੋਂ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਦੱਸਿਆ ਪ੍ਰੋਵਿੰਸ ਵਿੱਚ ਕਰੀਬ 57 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਜਿੰਨ੍ਹਾਂ ਦੀ ਗਿਣਤੀ ਕਰੀਬ 8525 ਬਣਦੀ ਹੈ। ਪਿਛਲੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਇਸ ਰਿਪੋਰਟ ਤੱਕ 57 ਮੌਤਾਂ ਵੀ ਹੋਰ ਹੋਈਆਂ ਹਨ। ਡਾ: ਯਾਫੀ ਨੇ ਦੱਸਿਆ ਕਿ ਲਾਂਗ ਟਰਮ ਕੇਅਰ ਹੋਮਜ਼ ਦਾ ਬੜੀ ਬਰੀਕੀ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ 150 ਲੌਂਗ ਟਰਮ ਕੇਅਰਜ਼ ਵਿੱਚ ਐਕਟਿਵ ਆਊਟਬ੍ਰੇਕ ਹੈ। 5001 ਕੇਸ ਅੰਡਰ ਇਨਵੈਸਟੀਗੇਸ਼ਨ ਹਨ ਅਤੇ 12550 ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਹਨ।

ਤੇ ਜੇਕਰ ਗੱਲ ਟੋਰਾਂਟੋ ਦੀ ਕਰੀਏ ਤਾਂ ਚੀਫ ਮੈਡੀਕਲ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅੰਕੜੇ ਜਾਰੀ ਕੀਤੇ ਗਏ। ਜਿੰਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 4973 ਕੋਵਿਡ-19 ਦੇ ਕੇਸ ਹਨ ਜਿਸ ਵਿੱਚੋਂ 480 ਸੰਭਾਵੀ ਮਰੀਜ਼ ਹਨ। 308 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 104 ਆਈਸੀਯੂ ਵਿੱਚ ਹਨ। ਵਾਇਰਸ ਕਾਰਨ ਮੌਤਾਂ ਦੀ ਗਿਣਤੀ 297 ‘ਤੇ ਪੁੱਜ ਗਈ ਹੈ।

Share this Article
Leave a comment