ਖਾਣੇ ਵਿੱਚ ਕੇਵਲ ਰੰਗ ਅਤੇ ਸਵਾਦ ਹੀ ਨਹੀਂ ਦਿੰਦੀ ਹਲਦੀ ਹੋਰ ਵੀ ਹਨ ਕਈ ਫਾਇਦੇ!

TeamGlobalPunjab
3 Min Read

ਨਿਊਜ਼ ਡੈਸਕ : ਕੋਈ ਵੀ ਪਕਵਾਨ ਹੋਵੇ ਜਿੰਨਾਂ ਸਮਾਂ ਉਸ ਵਿੱਚ ਹਲਦੀ ਦਾ ਸਵਾਦ ਨਾ ਆਵੇ ਤਾਂ ਸਭ ਕੁਝ ਕੁਝ ਫਿੱਕਾ ਫਿੱਕਾ ਲਗਦਾ ਹੈ।  ਇਸ ਨਾਲ ਨਾ ਸਿਰਫ ਖਾਣੇ ਨੂੰ ਰੰਗ ਮਿਲਦਾ ਹੈ ਬਲਕਿ ਉਸ ਦੇ ਸਵਾਦ ਵਿੱਚ ਵੀ ਤਬਦੀਲੀ ਆਉਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਨਾਲ ਜਿੱਥੇ ਭੋਜਨ ‘ਤੇ ਅਸਰ ਹੁੰਦਾ ਹੈ ਬਲਕਿ ਸਾਡੀ ਸਿਹਤ ‘ਤੇ ਵੀ ਅਸਰ ਪੈਂਦਾ ਹੈ। ਇਸ ਦੇ ਸਾਡੇ ਲਈ ਬਹੁਤ ਸਾਰੇ ਫਾਇਦੇ ਹਨ। ਕੀ ਹਨ ਉਹ ਫਾਇਦੇ ਆਓ ਜਾਣਦੇ ਹਾਂ।

ਇੰਸੁਲਿਨ ਰੇਜਿੰਸਟੇਂਸ ਨੂੰ ਘਟਾਉਂਦੀ ਹੈ!

ਹਲਦਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਸਾਡੇ ਸਰੀਰ ਅੰਦਰ ਇੰਸੁਲਿਨ ਰੇਜਿਸਟੇਂਸ ਦੀ ਸਥਿਤੀ ਨੂੰ ਕੰਟਰੋਲ ਕਰਦੀ ਹੈ। ਜਾਣਕਾਰੀ ਮੁਤਾਬਿਕ ਇਸ ਸਥਿਤੀ ਵਿੱਚ ਕੋਸ਼ਕਾਵਾਂ ਇੰਸੁਲਿਨ ਨਾਮਕ ਹਾਰਮੋਨ ‘ਤੇ ਸਹੀ ਢੰਗ ਨਾਲ ਪ੍ਰਤੀਕਿਰਿਆ ਨਹੀਂ ਕਰ ਸਕਦੀਆਂ। ਇਸ ਸਥਿਤੀ ਵਿੱਚ ਨਾ ਕੇਵਲ ਡਾਇਬਿਟੀਜ਼ ਦਾ ਖਤਰਾ ਵਧਦਾ ਹੈ ਬਲਕਿ ਮੋਟਾਪਾ ਵੀ ਇੱਕ ਕਾਰਨ ਬਣ ਜਾਂਦਾ ਹੈ। ਹਲਦੀ ਅੰਦਰ ਕਰਕਿਊਮਿਨ ਨਾਮਕ ਤੱਤ ਹੁੰਦਾ ਹੈ ਜਿਹੜਾ ਕਿ ਇੰਸੁਲਿਨ ਰੇਜਿਸਟੇਂਸ ਨੂੰ ਕੰਟਰੋਲ ਕਰਦਾ ਹੈ।

- Advertisement -

ਕਿਵੇਂ ਕਰੀਏ ਪ੍ਰਯੋਗ

ਜਦੋਂ ਇਸ ਬਾਰੇ ਪਤਾ ਲਗਦਾ ਹੈ ਕਿ ਹਲਦੀ ਸਾਡੇ ਸਰੀਰ ਦਾ ਵਜ਼ਨ ਕੰਟਰੋਲ ਕਰਦੀ ਹੈ ਤਾਂ ਦੂਸਰੀ ਗੱਲ ਆਉਂਦੀ ਹੈ ਕਿ ਇਸ ਦਾ ਸੇਵਨ ਕਿਵੇਂ ਕਰੀਏ। ਰੋਜਾਨਾਂ ਆਪਣੇ ਖਾਣੇ ਵਿੱਚ ਇਸਤੇਮਾਲ ਕਰਨ ਦੇ ਨਾਲ ਜੇਕਰ ਇਸ ਦਾ ਕੁਝ ਹੋਰ ਤਰੀਕਿਆਂ ਨਾਲ ਵੀ ਸੇਵਨ ਕੀਤਾ ਜਾਵੇ ਤਾਂ ਵਧੇਰੇ ਲਾਭਦਾਇਕ ਹੁੰਦਾ ਹੈ।

ਦੁੱਧ ਨਾਲ

ਇਹ ਨਾ ਕੇਵਲ ਅਸਾਨ ਤਰੀਕਾ ਹੈ ਬਲਕਿ ਸਭ ਤੋਂ ਪ੍ਰਭਾਵਸ਼ਾਲੀ ਵੀ ਹੈ।  ਦੁੱਧ ਨੂੰ ਪੰਜ ਤੋਂ ਸੱਤ ਮਿੰਟ ਲਈ ਘੱਟ ਅੱਗ ‘ਤੇ ਗਰਮ ਕਰਕੇ ਅੱਧਾ ਚੌਥਾਈ ਚਮਚ ਹਲਦੀ ਪਾਉਡਰ ਇਕ ਗਲਾਸ ਦੁੱਧ ਵਿਚ ਪਾ ਕੇ ਪੀਓ। ਇਹ ਸਵੇਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਵੀ ਸਮੇਂ ਪੀਤੀ ਜਾ ਸਕਦੀ ਹੈ।

- Advertisement -

ਚਾਹ ਦੇ ਰੂਪ ਵਿੱਚ

ਡੇਢ ਕੱਪ ਪਾਣੀ ਵਿਚ ਇਕ ਚਮਚ ਹਲਦੀ ਪਾਉਡਰ ਮਿਲਾਕੇ ਇਸ ਨੂੰ ਉਬਾਲੋ ਤਾਂ ਕਿ ਇਕ ਕੱਪ ਪਾਣੀ ਬਚਿਆ ਰਹੇ। ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਇਕ ਚੁਟਕੀ ਕਾਲੀ ਮਿਰਚ ਪਾਉਡਰ ਮਿਲਾ ਕੇ ਗਰਮ ਕਰੋ।

ਇਹ ਕਿਵੇਂ ਜਾਣਨਾ ਹੈ ਕਿ ਹਲਦੀ ਸ਼ੁੱਧ ਹੈ ਜਾਂ ਮਿਲਾਵਟ ਵਾਲੀ?

ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਸ਼ੁੱਧ ਹਲਦੀ ਦਾ ਸੇਵਨ ਕਰਨਾ ਜ਼ਰੂਰੀ ਹੈ। ਹਲਦੀ ਦੀ ਜਾਂਚ ਕਰਨ ਲਈ ਇਕ ਸਧਾਰਣ ਜਾਂਚ ਕੀਤੀ ਜਾ ਸਕਦੀ ਹੈ। ਕੱਚ ਦੇ ਗਿਲਾਸ ਵਿਚ ਹਲਕਾ ਕੋਸਾ ਪਾਣੀ ਲੈ ਕੇ ਇਸ ਵਿਚ ਇੱਕ ਚਮਚ ਹਲਦੀ ਪਾਉਡਰ ਮਿਲਾਓ ਅਤੇ ਬਿਨਾਂ ਹਿਲਾਏ ਛੱਡ ਦਿਓ।

ਉਸ ਗਲਾਸ ਨੂੰ ਲਗਭਗ 20 ਮਿੰਟ ਬਾਅਦ ਚੈੱਕ ਕਰੋ। ਜੇ ਸਾਰਾ ਹਲਦੀ ਪਾਉਡਰ ਪਾਣੀ ਦੇ ਹੇਠਾਂ ਬੈਠ ਜਾਂਦਾ ਹੈ ਅਤੇ ਪਾਣੀ ਸਾਫ ਰਹਿੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਹਲਦੀ ਸ਼ੁੱਧ ਹੈ ਅਤੇ ਜੇ ਪਾਣੀ ਥੋੜ੍ਹਾ ਗੰਧਲਾ ਹੋ ਜਾਵੇ, ਹਲਦੀ ਵਿਚ ਕੁਝ ਮਿਲਾਵਟ ਹੋ ਸਕਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment