ਕੱਚੇ ਅਧਿਆਪਕਾਂ ਨੇ ਅੱਜ ਮੁਹਾਲੀ ਵੱਲ ਘੱਤੀਆਂ ਵਹੀਰਾਂ

TeamGlobalPunjab
1 Min Read

ਮੁਹਾਲੀ (ਦਰਸ਼ਨ ਸਿੰਘ ਖੋਖਰ ):  ਅੱਜ ਕੱਚੇ ਅਧਿਆਪਕਾਂ ਦੇ ਇੱਕ ਵਫਦ ਦੀ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਹੈ। ਜੇਕਰ ਮੀਟਿੰਗ ਦਾ ਰਿਜ਼ਲਟ ਕੋਈ ਨਾ ਆਇਆ ਤਾਂ ਇਕ ਵਜੇ ਤੋਂ ਬਾਅਦ ਇਹ ਕੱਚੇ ਅਧਿਆਪਕ ਵੱਡਾ ਐਕਸ਼ਨ ਲੈ ਸਕਦੇ ਹਨ।

ਪਿਛਲੇ ਵੀਹ ਦਿਨਾਂ ਤੋਂ ਤਿੰਨ ਕੱਚੇ ਅਧਿਆਪਕ ਲਗਾਤਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁੱਖ ਇਮਾਰਤ ਦੇ ਉੱਤੇ ਚੜ੍ਹੇ ਹੋਏ ਹਨ ਅਤੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਸਾਹਮਣੇ ਲਗਾਤਾਰ ਵੀਹ ਦਿਨ ਤੋਂ ਧਰਨਾ ਵੀ ਜਾਰੀ ਹੈ । ਇਨ੍ਹਾਂ ਅਧਿਆਪਕਾਂ ਦੀ ਮੁੱਖ ਮੰਗ ਇੱਕੋ ਹੈ ਕਿ ਉਨ੍ਹਾਂ ਨੂੰ ਕੀਤੇ ਵਾਅਦੇ ਮੁਤਾਬਕ ਸਰਕਾਰ ਪੱਕਾ ਕਰੇ ਕਿਉਂਕਿ ਉਨ੍ਹਾਂ ਨੇ ਹੁਣ ਸਾਰੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਕਰ ਲਈਆਂ ਹਨ।

- Advertisement -

Share this Article
Leave a comment