ਸਿੱਧੂ, ਚੰਨੀ, ਕੇਜਰੀਵਾਲ ਦੀ ਤਰ੍ਹਾਂ ਬਸਪਾ ਨਾਂ ਤਾਂ ਧੋਖਾ ਦਿੰਦੀ ਹੈ ਨਾ ਹੀ ਧੋਖੇ ਦੀ ਉਮੀਦ ਕਰਦੀ ਹੈ- ਗੜ੍ਹੀ 

TeamGlobalPunjab
2 Min Read

ਚੰਡੀਗੜ੍ਹ- ਪੰਜਾਬ ‘ਚ ਕਰੀਬ ਢਾਈ ਦਹਾਕਿਆਂ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਇੱਕ ਵਾਰ ਫਿਰ ਮਿਲ ਕੇ ਚੋਣ ਮੈਦਾਨ ਵਿੱਚ ਹਨl ਇੱਕ ਸੌ ਸਤਾਰਾਂ ਸੀਟਾਂ ਵਾਲੀ ਵਿਧਾਨ ਸਭਾ ‘ਚ ਸਤੱਨਵੇ ਸੀਟਾਂ ਉੱਤੇ ਅਕਾਲੀ ਦਲ ਅਤੇ ਬੀ ਸੀਟਾਂ ਉਤੇ ਬਸਪਾ ਦੇ ਉਮੀਦਵਾਰ ਚੋਣ ਲੜ ਰਹੇ ਹਨl ਜ਼ਿਕਰਯੋਗ ਹੈ ਕਿ ਪੰਜਾਬ ‘ਚ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ ਦਲਿਤ ਰਾਜਨੀਤੀ ਨੂੰ ਧਾਰ ਦੇਣ ਵਾਲੇ ਕਾਂਸ਼ੀ ਰਾਮ ਦੀ ਜਨਮ ਭੂਮੀ ਵੀ ਪੰਜਾਬ ਹੀ ਹੈ  ਅਤੇ ਇਹ ਹੁਣ ਚੋਣਾਂ ਦੌਰਾਨ ਬਸਪਾ ਦੀ ਤਾਕਤ ਬਣੇਗੀ ਅਤੇ ਅਕਾਲੀ ਬਸਪਾ ਗੱਠਜੋੜ ਜਿੱਤ ਦਾ ਝੰਡਾ ਪੰਜਾਬ ‘ਚ ਲਹਿਰਾਏਗਾl ਜਿੱਥੇ ਬਾਕੀ ਪਾਰਟੀਆਂ ‘ਚ ਭਾਈ ਭੈਣ ਪ੍ਰਦੇਸ਼ ਪਾਰਟੀ ਦੇ ਅਕਸ ਪੈਰਾਸ਼ੂਟ ਲੀਡਰਾਂ ਵਿੱਚ ਹੀ ਉਲਝੀ ਪਈ ਹੈ ਅਜਿਹੇ ਵਿੱਚ ਪੰਜਾਬ ਦੀ ਜਨਤਾ ਨੂੰ ਮਜ਼ਬੂਤ ਗੱਠਜੋੜ ਵਜੋਂ ਸਿਰਫ਼ ਅਕਾਲੀ ਬਸਪਾ ਹੀ ਨਜ਼ਰ ਆ ਰਹੇ ਹਨl ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇੱਥੇ ਕੀਤਾl

 ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਬੜੀ ਸੂਝ ਬੂਝ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਨ ਤਾਂ ਕਿ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ ਅਤੇ ਕਰਜ਼ ਮੁਕਤ ਕੀਤਾ ਜਾ ਸਕੇl ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਦੋਵੇਂ ਹੀ ਜਿੱਥੇ ਲੋਕਾਂ ਦੀਆਂ ਪਸੰਦੀਦਾ ਪਾਰਟੀਆਂ ਹਨ ਉਥੇ ਲੋਕਾਂ ਨਾਲ ਵਰਤ ਵਰਤਾਰੇ ਵਾਲੇ ਆਗੂ ਪਾਰਟੀ ਕੋਲ ਹਨl

ਉਨ੍ਹਾਂ ਕਿਹਾ ਕਿ ਦੋਨਾਂ ਹੀ ਪਾਰਟੀਆਂ ਦਾ ਆਪਣਾ ਵੱਖਰਾ ਕਾਡਰ ਹੈ ਅਤੇ ਵੋਟ ਸ਼ੇਅਰਿੰਗ ਵਿੱਚ ਵੀ ਦੋਨਾਂ ਪਾਰਟੀਆਂ ਤਾਲਮੇਲ ਨਾਲ ਜਿੱਤ ਦਰਜ ਕਰਨਗੀਆਂl ਉਨ੍ਹਾਂ ਕਿਹਾ ਕਿ 1996 ਲੋਕ ਸਭਾ ਚੋਣਾਂ ਦੌਰਾਨ ਦੋਨੋਂ ਪਾਰਟੀਆਂ ਨੇ ਇਸ ਤਾਲਮੇਲ ਨਾਲ ਕੰਮ ਕੀਤਾ ਦੋਨਾਂ ਦੇ ਆਪਣੇ ਵੋਟ ਬੈਂਕ ਨੇ ਦੋਨਾਂ ਪਾਰਟੀਆਂ ਨੂੰ ਫਾਇਦਾ ਪਹੁੰਚਾਇਆ ਅਤੇ ਤੇਰਾਂ ਵਿੱਚੋਂ ਗਿਆਰਾਂ ਸੀਟਾਂ ਉੱਤੇ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੇ ਅਤੇ ਹੁਣ ਵਿਖੇ ਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਪਾਰਟੀਆਂ ਪੰਜਾਬ ‘ਚ ਜਿੱਤ ਹਾਸਲ ਕਰਨਗੀਆਂl

Share this Article
Leave a comment