ਕੰਗਨਾ ਰਨੌਤ ਨੇ ਆਪਣੇ ਬਚਾਅ ’ਚ ਕਿਹਾ- ਕੋਈ ਦੱਸੇ 1947 ‘ਚ ਕਿਹੜੀ ਲੜਾਈ ਲੜੀ ਗਈ? ਮੈਂ ਪਦਮਸ਼੍ਰੀ ਕਰ ਦਿਆਂਗੀ ਵਾਪਸ’

TeamGlobalPunjab
3 Min Read

ਨਵੀਂ ਦਿੱਲੀ  : ਭਾਰਤ ਦੀ ਆਜ਼ਾਦੀ ਨੂੰ ‘ਭੀਖ’ ਦੱਸਣ ਲਈ ਆਲੋਚਨਾ ਸਹਿ ਰਹੀ ਅਦਾਕਾਰਾ ਕੰਗਨਾ ਰਨੌਤ ਨੇ  ਆਪਣਾ ਬਚਾਅ ਕਰਦੇ ਹੋਏ ਇਕ ਹੋਰ ਬਿਆਨ ਦਿੱਤਾ ਹੈ।ਕੰਗਨਾ ਨੇ ਕਿਹਾ ਹੈ ਕਿ ਉਹ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ ਜੇਕਰ ਕੋਈ ਉਸ ਨੂੰ ਦੱਸੇ ਕਿ 1947 ‘ਚ ਕੀ ਹੋਇਆ ਸੀ। ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸਾਰੇ ਟ੍ਰੋਲਰਾਂ ਨੂੰ ਜਵਾਬ ਦਿੱਤਾ ਹੈ। ਅਸਲ ‘ਚ ਕੰਗਨਾ ਨੇ ਆਪਣੇ ਵਿਵਾਦਿਤ ਬਿਆਨ ‘ਚ ਕਿਹਾ ਸੀ ਕਿ ਭਾਰਤ ਨੂੰ 2014 ‘ਚ ਆਜ਼ਾਦੀ ਮਿਲੀ ਸੀ, ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ ‘ਚ ਆਈ ਅਤੇ 1947 ਵਿਚ ਮਿਲੀ ਆਜ਼ਾਦੀ ਭੀਖ ਸੀ।

ਕੰਗਨਾ ਨੇ ਪੁੱਛਿਆ ਕਿ 1947 ’ਚ ਕਿਹੜਾ ਯੁੱਧ ਹੋਇਆ ਸੀ, ਕੋਈ ਇਹ ਦੱਸ ਦੇਵੇ ਤਾਂ ਮੈਂ ਮਾਫ਼ੀ ਵੀ ਮੰਗਾਂਗੀ ਅਤੇ ਆਪਣਾ ਪਦਮਸ਼੍ਰੀ ਵੀ ਵਾਪਸ ਕਰ ਦਿਆਂਗੀ। ਕੰਗਨਾ ਨੇ ਇੰਸਟਾਗ੍ਰਾਮ ’ਤੇ ਸਵਾਲਾਂ ਦੀ ਇਕ ਲੜੀ ਪੋਸਟ ਕੀਤੀ, ਜਿਸ ’ਚ ਵੰਡ ਦੇ ਨਾਲ-ਨਾਲ ਮਹਾਤਮਾ ਗਾਂਧੀ ਨੂੰ ਲੇ ਕੇ ਸਵਾਲ ਕੀਤੇ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਭਗਤ ਸਿੰਘ ਨੂੰ ਮਰਨ ਦਿੱਤਾ ਅਤੇ ਸੁਭਾਸ਼ ਚੰਦਰ ਬੋਸ ਦੀ ਹਮਾਇਤ ਨਹੀਂ ਕੀਤੀ। ਉਨ੍ਹਾਂ ਬਾਲ ਗੰਗਾਧਰ ਤਿਲਕ, ਅਰਬਿੰਦੋ ਘੋਸ਼ ਅਤੇ ਬਿਪਨ ਚੰਦਰਪਾਲ ਸਮੇਤ ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦੇ ਹੋਏ ਇਕ ਕਿਤਾਬ ’ਚ ਇਹ ਅੰਸ਼ ਸਾਂਝੇ ਕੀਤੇ ਹਨ, ਅਤੇ ਕਿਹਾ ਕਿ ਉਹ 1857 ਦੀ ‘ਆਜ਼ਾਦੀ ਲਈ ਸਮੂਹਿਕ ਲੜਾਈ’ ਬਾਰੇ ਜਾਣਦੀ ਸੀ, ਪਰ 1947 ’ਚ ਕਿਹੜਾ ਯੁੱਧ ਹੋਇਆ, ਉਸ ਨੂੰ ਨਹੀਂ ਪਤਾ।

ਕੰਗਨਾ ਨੇ ਕਿਹਾ  ਕਿ ‘ਆਖ਼ਰ ਕਿਉਂ ਵੰਡ ਦੀ ਰੇਖਾ ਇਕ ਅੰਗਰੇਜ਼ ਵੱਲੋਂ ਖਿੱਚੀ ਗਈ? ਅਜ਼ਾਦੀ ਦਾ ਜਸ਼ਨ ਮਨਾਉਣ ਦੀ ਬਜਾਏ ਭਾਰਤੀ ਇੱਕ ਦੂਜੇ ਨੂੰ ਮਾਰ ਰਹੇ ਸਨ। ਉਸਨੂੰ  ਕੁਝ ਸਵਾਲਾਂ ਦੇ ਜਵਾਬ ਚਾਹੀਦੇ ਹਨ ਜਿਨ੍ਹਾਂ ਲਈ ਉਸਨੂੰ ਮਦਦ ਦੀ ਲੋੜ ਹੈ। ਜਿੱਥੋਂ ਤੱਕ 2014 ਵਿੱਚ ਆਜ਼ਾਦੀ ਦਾ ਸਵਾਲ ਹੈ, ਮੈਂ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਜੋ ਸਰੀਰਕ ਆਜ਼ਾਦੀ ਸਾਡੇ ਕੋਲ ਹੋ ਸਕਦੀ ਹੈ, ਪਹਿਲੀ ਵਾਰ ਅੰਗਰੇਜ਼ੀ ਨਾ ਬੋਲਣ ਜਾਂ ਛੋਟੇ ਸ਼ਹਿਰਾਂ ਤੋਂ ਆਉਣ ਜਾਂ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਲਈ ਲੋਕ ਸਾਨੂੰ ਸ਼ਰਮਿੰਦਾ ਨਹੀਂ ਕਰ ਸਕਦੇ, ਜੋ ਚੋਰ ਨੇ ਉਨ੍ਹਾਂ ਦੀ ਸੜੇਗੀ, ਕੋਈ ਬੁਝਾ ਨਹੀਂ ਸਕਦਾ….ਜੈ ਹਿੰਦ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਕੰਗਨਾ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਕਰ ਰਹੇ ਹਨ। #KanganaRanautDeshdrohi ਸੋਸ਼ਲ ਮੀਡੀਆ ‘ਤੇ ਟਾਪ ਟ੍ਰੈਂਡਿੰਗ ਵਿੱਚ ਬਣਿਆ ਹੋਇਆ।

- Advertisement -

Share this Article
Leave a comment