ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ, ਇਸ ਖਿਡਾਰੀ ਦੀ ਖੇਡ ਮੈਦਾਨ ‘ਚ ਹੋਈ ਮੌਤ

Prabhjot Kaur
2 Min Read

ਕੋਲਕਾਤਾ : ਖੇਡ ਦੇ ਦੌਰਾਨ ਇੱਕ ਕ੍ਰਿਕੇਟਰ ਦੀ ਮੌਤ ਦੀ ਦੁੱਖ ਭਰੀ ਖ਼ਬਰ ਆਈ ਹੈ ਉਭਰਦੇ ਹੋਏ ਖਿਡਾਰੀ ਅਨਿਕੇਤ ਸ਼ਰਮਾ ਮੰਗਲਵਾਰ ਨੂੰ ਕ੍ਰਿਕੇਟ ਮੈਦਾਨ ਵਿਚ ਅਚਾਨਕ ਡਿੱਗ ਗਏ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 21 ਸਾਲ ਦੇ ਅਨਿਕੇਤ ਨੂੰ ਜਦੋਂ ਹਸਪਤਾਲ ਲਿਆਦਾਂ ਗਿਆ ਸੀ, ਉਦੋਂ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਸੀ। ਕੋਲਕਾਤਾ ਦੇ ਪਾਇਕਪਾੜਾ ਕਲੱਬ ਦੇ ਇਸ ਖਿਡਾਰੀ ਦੇ ਪਰਵਾਰ ਵਿਚ ਮਾਂ ਅਤੇ ਪਿਤਾ ਹੈ। ਉਨ੍ਹਾਂ ਦੇ ਕੋਚ ਨੇ ਕਿਹਾ ਕਿ ਇਹ ਨੌਜਵਾਨ ਖਿਡਾਰੀ ਬੱਲੇਬਾਜ਼ੀ ਦੇ ਨਾਲ ਖੱਬੇ ਹੱਥ ਨਾਲ ਆਫ਼ ਸਪਿਨ ਗੇਂਦਬਾਜ਼ੀ ਵੀ ਕਰਦਾ ਸੀ। ਉਹ ਪਿਛਲੇ ਸਾਲ ਕਲੱਬ ਨਾਲ ਜੁੜਿਆ ਸੀ ਅਤੇ ਭਾਗਾਂ ਵਾਲਾ ਕ੍ਰਿਕੇਟਰ ਸੀ। ਕੋਚ ਨੇ ਕਿਹਾ, ‘ਉਹ ਵਧਿਆ ਕ੍ਰਿਕੇਟਰ ਸੀ। ਉਸ ਵਿਚ ਟੀਮ ਭਾਵਨਾ ਭਰੀ ਹੋਈ ਸੀ। ਇਸ ਖ਼ਬਰ ਤੋਂ ਅਸੀਂ ਹੈਰਾਨ ਹਾਂ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ, ਤਾਂ ਕਿ ਮੌਤ ਦੀ ਅਸਲ ਵਜ੍ਹਾ ਦਾ ਪਤਾ ਚੱਲ ਸਕੇ। ਅਪ੍ਰੈਲ 2015 ਨੂੰ ਈਸਟ ਬੰਗਾਲ ਕਲੱਬ ਲਈ ਖੇਡਣ ਵਾਲੇ 21 ਸਾਲ ਦੇ ਅੰਕਿਤ ਕੇਸਰੀ ਦਾ ਵੀ ਮੈਦਾਨ ਉਤੇ ਡਿੱਗ ਜਾਣ ਨਾਲ ਦਿਹਾਂਤ ਹੋ ਗਿਆ ਸੀ। ਉਹ ਕੈਚ ਫੜਦੇ ਸਮੇਂ ਸਾਥੀ ਖਿਡਾਰੀ ਨਾਲ ਟਕਰਾ ਗਏ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਦਿਲ ਦੇ ਦੌਰੇ ਕਾਰਨ ਮ੍ਰਿਤਕ ਘੋਸ਼ਿਤ ਕਰ ਦਿਤਾ।

- Advertisement -

ਦੱਸ ਦੇਈਏ ਅਨਿਕੇਤ ਦੀ ਮੌਤ ਨੇ ਖੇਡ ਦੇ ਦੌਰਾਨ ਹੋਏ ਹਾਦਸੇ ਦੀ ਯਾਦ ਤਾਜ਼ਾ ਕਰਾ ਦਿਤੀ ਹੈ। ਚਾਰ ਸਾਲ ਪਹਿਲਾਂ ਕੋਲਕਾਤਾ ਵਿਚ ਹੀ ਬੰਗਾਲ ਦੇ ਸਾਬਕਾ ਅੰਡਰ-19 ਕਪਤਾਨ ਅੰਕਿਤ ਕੇਸਰੀ ਦੀ ਮੌਤ ਮੈਦਾਨ ਉਤੇ ਫਿਲਡਿੰਗ ਦੇ ਦੌਰਾਨ ਸਾਥੀ ਖਿਡਾਰੀ ਨਾਲ ਟਕਰਾ ਜਾਣ ਨਾਲ ਹੋਈ ਸੀ।

Share this Article
Leave a comment