ਦੱਖਣੀ ਅਫਰੀਕਾ ਵਿਰੁੱਧ ਬੀਸੀਆਈ ਨੇ ਐਲਾਨੇ ਆਪਣੇ ਯੋਧੇ, ਦੇਖੋ ਕਿਸ ਕਿਸ ਖਿਡਾਰੀ ਨੂੰ ਕੀਤਾ ਸ਼ਾਮਲ

TeamGlobalPunjab
2 Min Read

ਚੰਡੀਗੜ੍ਹ : ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਤਿੰਨ ਦਿਨਾਂ ਟੈਸਟਾਂ ਮੈਚਾਂ ਦੀ ਲੜੀ ਲਈ ਬੀਸੀਸੀਆਈ ਵੱਲੋਂ 15 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਅਧਿਕਾਰੀਆਂ ਵੱਲੋਂ ਇਸ ਵਾਰ ਕੇ ਐਲ ਰਾਹੁਲ ਨੂੰ ਟੀਮ ‘ਚ ਨਾ ਲੈਂਦਿਆਂ ਸ਼ੁਭਮਨ ਗਿੱਲ ਨੂੰ ਮੌਕਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਸਮੇ ਗਿੱਲ ਟੀਮ ਦੇ ਇਕ ਮਾਤਰ ਨਵੇਂ ਚਿਹਰੇ ਹਨ ਅਤੇ ਇਸ ਤੋਂ ਬਿਨਾਂ ਟੀਮ ਅੰਦਰ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਵੇਸਟ ਇੰਡੀਜ ਦੌਰੇ ‘ਤੇ ਗਏ ਖਿਡਾਰੀਆਂ ਨੂੰ ਹੀ ਇਨ੍ਹਾਂ ਮੈਚਾਂ ਦੌਰਾਨ ਵੀ ਬਰਕਰਾਰ ਰੱਖਿਆ ਗਿਆ ਹੈ।

ਹੁਣ ਕੇ ਐੱਲ ਦੇ ਟੀਮ ਵਿੱਚੋਂ ਬਾਹਰ ਹੋਣ ਤੋਂ ਬਾਅਦ ਇਹ ਚਰਚਾ ਹੈ ਕਿ ਰੋਹਿਤ ਸ਼ਰਮਾਂ ਨਾਲ ਮਯੰਕ ਅੱਗਰਵਾਲ ਹੀ ਪਹਿਲੀ ਪਾਰੀ ਦੀ ਸ਼ੁਰੂਆਤ ਕਰਨਗੇ। ਰਿਸ਼ਭ ਪੰਤ ਨਾਲ ਰਿਧੀਮਾਨ ਸਾਹਾ ਨੂੰ ਵਿਕਟ ਕੀਪਰ ਦੇ ਰੂਪ ‘ਚ ਟੀਮ ਅੰਦਰ ਸ਼ਾਮਲ ਕੀਤਾ ਗਿਆ ਹੈ। ਬੱਲੇਬਾਜ਼ੀ ਲਈ ਰੋਹਿਤ ਸ਼ਰਮਾਂ, ਮੰਯਕ ਅੱਗਰਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ ਅਤੇ ਰਿਧਮਾਨ ਸਾਹਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਸਪਿੰਨ ਵਿਭਾਗ ਦੀ ਜਿੰਮੇਦਾਰੀ ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ ਦੇ ਮੋਡਿਆਂ ‘ਤੇ ਹੋਵੇਗੀ। ਤੇਜ ਗੇਂਦਬਾਜ਼ੀ ਲਈ ਇਸ਼ਾਂਤ ਸ਼ਰਮਾਂ, ਜਸਪ੍ਰੀਤ ਬੁਮਰਾਹ ਅਤੇ ਮੋਹੰਮਦ ਸ਼ਮੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਕਿ ਸੌਰਵ ਗਾਂਗੁਲੀ, ਐਡਮ ਗਿਲਕ੍ਰਿਸਟ, ਦਿਲੀਪ ਬੈਂਗਸਰਕਰ ਸਮੇਤ ਕਈ ਹੋਰ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਵੀ ਟੈਸਟ ਮੈਚ ਦੀ ਓਪਨਿੰਗ ਰੋਹਿਤ ਤੋਂ ਕਰਵਾਉਣ ਦੀ ਸਲਾਹ ਦਿੱਤੀ ਹੈ। ਕੁੱਲ ਮਿਲਾ ਕੇ ਤਿੰਨ ਦਿਨਾਂ ਟੈਸਟ ਮੈਚਾਂ ਦੀ ਲੜੀ ਵਿੱਚ ਬੀਸੀਸੀਆਈ ਵੱਲੋਂ ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ (ਕਪਤਾਨ), ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਨੂੰ ਵਧੀਆ ਪ੍ਰਦਰਸ਼ਨ ਲਈ  ਸ਼ਾਮਲ ਕੀਤਾ ਗਿਆ ਹੈ।

Share this Article
Leave a comment