ਕੋਵਿਡ-19 ਦਾ ਫੈਲਾਅ ਘੱਟਣਾ ਸ਼ੁਰੂ: ਡਾ: ਥਰੇਸਾ ਟੈਮ

TeamGlobalPunjab
2 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਟੈਮ ਨੇ ਕਿਹਾ ਕਿ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 52057 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ ਵੀ 3082 ‘ਤੇ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਕ ਵਿੱਚ 8 ਲੱਖ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ ਵਿੱਚੋਂ 7 ਫੀਸਦੀ ਪੌਜ਼ੀਟਿਵ ਆਏ ਹਨ। ਚੀਫ ਮੈਡੀਕਲ ਅਧਿਕਾਰੀ ਮੁਤਾਬਕ ਕੋਵਿਡ-19 ਦਾ ਫੈਲਾਅ ਘੱਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫਸਟ ਨੇਸ਼ਨ ਵਿੱਚ ਕਰੋਨਾ ਵਾਇਰਸ ਦੇ ਕੇਸ ਵੱਧਣ ਵੱਲ ਖਾਸ ਧਿਆਨ ਹੈ ਤੇ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ। ਡਾ: ਥਰੇਸਾ ਨੇ ਕਰੋਨਾ ਦੀ ਲੜਾਈ ਲੜ ਰਹੇ ਫਰੰਟ ਲਾਇਨ ਵਰਕਰਾਂ ਦੀ ਸਹਾਇਤਾ ਕਰਨ ਵਾਲੇ ਸਾਰੇ ਵਲੰਟੀਅਰਾਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਇਸ ਮੌਕੇ ਮਦਦ ਕਰਨ ਵਾਲੇ ਓਲੰਪਿਅਨ ਪਲੇਅਰਾਂ ਦਾ ਜ਼ਿਕਰ ਵੀ ਕੀਤਾ।

ਤੇ ਉੱਧਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਬੀ ਨੇ ਕਿਹਾ ਕਿ ਸ਼ਹਿਰ ਵਿੱਚ ਕੇਸ ਵੱਧ ਰਹੇ ਹਨ। ਪਰ ਇਨ੍ਹਾਂ ਦੀ ਰਫਤਾਰ ਲਗਾਤਾਰ ਘੱਟ ਰਹੀ ਹੈ। ਜੋ ਕਿ ਇੱਕ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਪਰ ਅਸੀਂ ਹਾਲੇ ਉਸ ਸਟੇਜ ‘ਤੇ ਨਹੀਂ ਹਾਂ ਕਿ ਸਭ ਠੀਕ ਠਾਕ ਕਰ ਦਿੱਤਾ ਜਾਵੇ। ਮੇਅਰ ਨੇ ਕਿਹਾ ਕਿ ਬੇਸ਼ੱਕ ਇਸ ਵੀਕਐਂਡ ਮੌਸਮ ਵਧੀਆ ਰਹੇਗਾ ਪਰ ਘਰ ਰਹੋ। ਪਰ ਜੇਕਰ ਤੁਸੀਂ ਬਾਹਰ ਵੀ ਨਿਕਲਦੇ ਹੋ ਤਾਂ ਲੋਕਲ ਹੀ ਰਹੋ। ਉਹਨਾਂ ਕਿਹਾ ਕਿ ਅਸੀਂ ਇਸ ਬਿਮਾਰੀ ਤੋਂ ਆਪਣਾ ਬਚਾਅ ਖੁੱਦ ਹੀ ਕਰ ਸਕਦੇ ਹਾਂ। ਜੇਕਰ ਅਸੀਂ ਆਪਣਾ ਬਚਾਅ ਕਰਾਂਗੇ ਤਾਂ ਸਮਝ ਲਵੋ ਅਸੀ ਇਸ ਬਿਮਾਰੀ ਤੋਂ ਕਿਸੇ ਦੂਸਰੇ ਵਿਅਕਤੀ ਨੂੰ ਵੀ ਬਚਾਅ ਰਹੇ ਹਾਂ।

- Advertisement -

 

 

Share this Article
Leave a comment