ਕੋਵਿਡ-19 ਕੈਨੇਡੀਅਨ ਵਿਗਿਆਨੀ ਲੈਣਗੇ ਖੂਨ ਦੇ ਨਮੂਨੇ

TeamGlobalPunjab
1 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਟਿਮ ਨੇ ਦੱਸਿਆ ਕਿ ਮੁਲਕ ਵਿੱਚ 71486 ਕੇਸ ਸਾਹਮਣੇ ਆ ਚੁੱਕੇ ਹਨ ਅਤੇ 5209 ਮੌਤਾਂ ਹੋ ਚੁੱਕੀਆਂ ਹਨ ਜਦਕਿ 34496 ਮਰੀਜ਼ਾਂ ਨੇ ਕੋਵਿਡ-19 ਨੂੰ ਹਰਾ ਦਿੱਤਾ ਹੈ। ਕੈਨੇਡਾ ਦੀਆਂ ਲੈਬਜ਼ ਵੱਲੋਂ 11, 69,000 ਟੈੱਸਟ ਕੀਤੇ ਜਾ ਚੁੱਕੇ ਹਨ। ਇਸ ਵਿੱਚੋਂ 6 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ। ਮੁਲਕ ਵਿੱਚ ਰੋਜਾਨਾਂ 26 ਤੋਂ 28 ਹਜ਼ਾਰ ਟੈੱਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਕ ਵਿੱਚ ਹੁਣ ਐਂਟੀਬੌਡੀ ਟੈੱਸਟ ਸ਼ੁਰੂ ਕੀਤੇ ਜਾਣਗੇ ਅਤੇ ਇਸ ਲਈ ਇਮੂਨਟੀ ਟਾਸਕ ਫੋਰਸ ਅਧਾਰ ਤਿਆਰ ਕਰ ਰਹੀ ਹੈ। ਜਿਸ ਤਹਿਤ ਕੈਨੇਡੀਅਨ ਵਿਗਿਆਨੀ ਖੂਨ ਦੇ ਨਮੂਨੇ ਲੈਣਗੇ।

Share this Article
Leave a comment