ਪੋਲੈਂਡ : ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਗੱਲ ਇਟਲੀ ਦੀ ਕਰੀਏ ਤਾ ਇਥੇ ਹੁਣ ਤਕ ਕੋਰੋਨਾ ਵਾਇਰਸ ਕਾਰਨ 47 ਹਜ਼ਾਰ ਤੋਂ ਵਧੇਰੇ ਵਿਅਕਤੀ ਪ੍ਰਭਾਵਿਤ ਹੋਏ ਹਨ ਅਤੇ 4 ਹਜ਼ਾਰ ਤੋਂ ਵੱਧ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪੋਲੈਂਡ ਵਿਚ ਸਭ ਤੋਂ ਘਾਟ ਉਮਰ ਦੀ ਮਹਿਲਾ ਨੇ ਦਮ ਤੋੜ ਦਿਤਾ ਹੈ. ਇਥੇ ਹੀ ਬਸ ਨਹੀਂ ਮਹਿਲਾ ਦੀ ਮੌਤ ਬੱਚੇ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਹੋਈ ਦਸੀ ਜਾ ਰਹੀ ਹੈ।
ਦੱਸ ਦੇਈਏ ਕਿ ਪੋਲੈਂਡ ਵਿਚ ਇਹ ਛੇਵੀਂ ਮੌਤ ਦਸੀ ਜਾ ਰਹੀ ਹੈ। ਇਸ ਦਰਮਿਆਨ ਹੈਰਾਨੀ ਦੀ ਗੱਲ ਇਹ ਰਹੀ ਕਿ ਮਹਿਲਾ ਇਸ ਓ ਪਹਿਲਾ ਬਿਲਕੁਲ ਸਵਾਸਥ ਸੀ। ਸਭ ਤੋਂ ਘੱਟ ਉਮਰ ਚ ਵਾਇਰਸ ਕਾਰਨ ਮਰਨ ਵਾਲੀ ਇਹ ਪਹਿਲੀ ਮਹਿਲਾ ਦੱਸੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਹਿਲਾ ਦੀ ਮਾਂ ਇਟਲੀ ਤੋਂ ਆਈ ਸੀ ਅਤੇ ਉਸ ਤੋਂ ਹੀ ਮ੍ਰਿਤਕ ਔਰਤ ਨੂੰ ਵਾਇਰਸ ਫੈਲਿਆ ਹੈ।