30 ਤੂਫਾਨਾਂ ਨਾਲ ਛੇ ਸੂਬੇ ਹਿੱਲੇ, ਕਈ ਸ਼ਹਿਰ ਬਦਲੇ ਮਲਬੇ ‘ਚ, ਤੂਫ਼ਾਨ ਮਗਰੋਂ ਲਾਪਤਾ ਲੋਕਾਂ ਦੀ ਭਾਲ ਜਾਰੀ

TeamGlobalPunjab
2 Min Read

ਮੇਅਫੀਲਡ: ਮੱਧ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ 30 ਤੋਂ ਵੱਧ ਵੱਡੇ ਬਵੰਡਰ ਨੇ ਤਬਾਹੀ ਮਚਾ ਦਿੱਤੀ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ। ਇਕੱਲੇ ਕੈਂਟਕੀ ਵਿੱਚ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ ਜਾਂ ਮਲਬੇ ਹੇਠਾਂ ਦੱਬੇ ਹੋਏ ਹਨ। ਅਮਰੀਕਾ ਵਿਚ ਆਏ ਜ਼ੋਰਦਾਰ ਤੂਫ਼ਾਨ ਮਗਰੋਂ ਰਾਹਤ ਕਰਮੀ ਲਾਪਤਾ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ।  ਕੈਂਟੱਕੀ ਦੇ ਗਵਰਨਰ ਐਂਡੀ ਬਿਸ਼ੀਅਰ ਨੇ ਕਿਹਾ ਕਿ ਮੇਅਫੀਲਡ ਵਿਚ ਇਕ ਮੋਮਬੱਤੀਆਂ ਬਣਾਉਣ ਵਾਲੀ ਫੈਕਟਰੀ ਤਬਾਹ ਹੋ ਗਈ ਜਿੱਥੇ ਸ਼ੁੱਕਰਵਾਰ ਰਾਤ 110 ਲੋਕ ਕੰਮ ਕਰ ਰਹੇ ਸਨ। ਇਨ੍ਹਾਂ ਵਿਚੋਂ ਚਾਲੀ ਨੂੰ ਬਚਾ ਲਿਆ ਗਿਆ ਸੀ। ਇਕੱਲੇ ਕੈਂਟਕੀ ਵਿਚ ਹੀ 22 ਜਣੇ ਮਾਰੇ ਗਏ ਹਨ। ਪਰ ਕੁਝ ਰਿਪੋਰਟਾਂ ਮੁਤਾਬਕ 70 ਲੋਕਾਂ ਦੇ ਮਰਨ ਦਾ ਖ਼ਦਸ਼ਾ ਹੈ। 

ਪੰਜ ਰਾਜਾਂ ਵਿਚ 36 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਛੇ ਜਣੇ ਇਲੀਨੌਇ ਵਿਚ ਮਾਰੇ ਗਏ ਹਨ ਜਿੱਥੇ ਐਮਾਜ਼ੋਨ ਦੀ ਇਕ ਇਕਾਈ ਤਬਾਹ ਹੋ ਗਈ। ਇਸ ਤੋਂ ਇਲਾਵਾ ਟੈਨੇਸੀ ਵਿਚ ਚਾਰ, ਅਰਕਾਂਸਸ ਵਿਚ ਦੋ ਤੇ ਮਿਸੂਰੀ ਵਿਚ ਵੀ ਦੋ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ ਇਤਿਹਾਸ ਵਿਚ ਇਸ ਨੂੰ ਸਭ ਤੋਂ ਖ਼ਤਰਨਾਕ ਤੂਫਾਨਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਮਾਰਚ 1925 ਵਿਚ ਸਭ ਤੋਂ ਲੰਮਾ ਚੱਲਣ ਵਾਲਾ ‘ਟੌਰਨੇਡੋ’ ਆਇਆ ਸੀ ਜੋ ਕਿ 335 ਕਿਲੋਮੀਟਰ ਦਾ ਪੈਂਡਾ ਤੈਅ ਕਰ ਗਿਆ ਸੀ। ਤੂਫ਼ਾਨ ਵਿਚ ਕਈ ਇਮਾਰਤਾਂ, ਦਰੱਖਤ   ਤਬਾਹ ਹੋ ਗਏ ਹਨ। ਮਲਬਾ ਹਟਾਉਣ ਲਈ ਭਾਰੀ ਮਸ਼ੀਨਰੀ ਵਰਤੀ ਜਾ    ਰਹੀ ਹੈ।

ਰਾਸ਼ਟਰਪਤੀ ਜੋ ਬਾਇਡਨ ਨੇ ਪ੍ਰਭਾਵਿਤ ਰਾਜਾਂ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਆਫ਼ਤ ਵਿੱਚ ਜਲਵਾਯੂ ਤਬਦੀਲੀ ਦੀ ਭੂਮਿਕਾ ਬਾਰੇ ਦੱਸਿਆ।

- Advertisement -

Share this Article
Leave a comment