Breaking News

ਹੈਲੀਫੈਕਸ ਰੀਜਨਲ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਹੈਲੀਫੈਕਸ : ਹੈਲੀਫੈਕਸ ਖੇਤਰੀ ਪੁਲਿਸ ਨੇ ਇੱਕ ਕਤਲ ਕੇਸ ਨੂੰ ਸੁਲਝਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਹੈਲੀਫੈਕਸ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਸ਼ਹਿਰ ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਨਾਲ ਜ਼ਖਮੀ ਇੱਕ ਵਿਅਕਤੀ  ਦੀ ਸ਼ਿਕਾਇਤ ਦੀ ਰਿਪੋਰਟ ਦੀ ਜਾਂਚ ਕਰਨ ਲਈ ਅਧਿਕਾਰੀਆਂ ਨੂੰ ਰਾਤ 8:30 ਵਜੇ ਤੋਂ ਪਹਿਲਾਂ ਬੈਰਿੰਗਟਨ ਸਟ੍ਰੀਟ ਦੇ 1200 ਬਲਾਕ ਵਿਖੇ ਰਵਾਨਾ ਕੀਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਕ 21 ਸਾਲਾ ਵਿਅਕਤੀ ਘਟਨਾ ਵਾਲੀ ਥਾਂ ‘ਤੇ ਜਾਨਲੇਵਾ ਸੱਟਾਂ ਨਾਲ ਮਿਲਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਤਕਰੀਬਨ ਤਿੰਨ ਘੰਟੇ ਬਾਅਦ ਉਸ ਦੀ ਮੌਤ ਹੋ ਗਈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕੇਸ ਦੇ ਸਬੰਧ ਵਿੱਚ ਤਿੰਨ ਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਅਤੇ ਫਿਲਹਾਲ ਕਿਸੇ ਹੋਰ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ।

ਜਾਂਚਕਰਤਾਵਾਂ ਨੇ ਦੋਸ਼ਾਂ, ਜਾਂ ਮੌਤ ਦੇ ਕਾਰਨਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਨਾ ਬਿਆਨ ਦਿੱਤਾ । ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋਈ ਹੈ।

ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ । ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਜੇਕਰ ਹੋਵੇ,  ਦੇਣ ਲਈ ਇੰਟੀਗਰੇਟਡ ਅਪਰਾਧਿਕ ਜਾਂਚ ਵਿਭਾਗ ਦੇ ਮੇਜਰ ਕ੍ਰਾਈਮ ਯੂਨਿਟ (Major Crime Unit of the Integrated Criminal Investigation Division) ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Check Also

ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਵਿੱਚ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ

ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ :  ਉੱਘੇ ਲੇਖਕ, ਚਿੰਤਕ, ਸ਼ਾਇਰ ਅਤੇ ਵਿਸ਼ਲੇਸ਼ਕ …

Leave a Reply

Your email address will not be published. Required fields are marked *