ਕੈਨੇਡਾ ਵਿੱਚ ਬਿਮਾਰ ਬੱਚਿਆਂ ਲਈ ਸਾਇਕਲ ਚਾਲਕ ਨੇ ਫੰਡ ਇਕੱਤਰ ਕੀਤਾ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਾਬਕਾ ਅਧਿਆਪਕ ਅਤੇ ਸਾਇਕਲ ਚਾਲਕ ਸੰਦੀਪ ਬਜਾਜ ਨੇ ਅਗਸਤ ਮਹੀਨੇ ਵਿੱਚ ਕੈਨੇਡਾ ਵਿੱਚ ਸਿੱਕ ਕਿੱਡਜ਼ ਫਾਊਂਡੇਸ਼ਨ ਲਈ 965 ਕਿਲੋਮੀਟਰ ਸਾਇਕਲ ਚਲਾ ਕੇ ਲਗਭਗ 21,000 ਕੈਨੇਡੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਇਹ ਫੰਡ ਉਹਨਾਂ ਨੇ ਕੈਨੇਡਾ ਦੇ ਗਰੇਟ ਸਾਇਕਲਿੰਗ ਚੈਂਲੇਜ 2021 ਵਿੱਚ ਹਿੱਸਾ ਲੈਂਦਿਆਂ ਇਕੱਤਰ ਕੀਤਾ। 2016 ਨੂੰ ਸ਼ੁਰੂ ਹੋਇਆ ਇਹ ਈਵੈਂਟ ਕੈਨੇਡਾ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਉਹਨਾਂ ਦੀ ਇਸ ਪਹਿਲਕਦਮੀ ਨਾਲ ਦੁਨੀਆਂ ਭਰ ਤੋਂ ਲੋਕਾਂ ਨੇ ਇਸ ਪਵਿੱਤਰ ਕੰਮ ਲਈ ਦਾਨ ਦਿੱਤਾ। ਉਹ ਕੈਨੇਡਾ ਦੇ ਸਿਖਰਲੇ 10 ਸਾਇਕਲ ਚਾਲਕਾਂ ਵਿੱਚੋਂ ਇੱਕ ਹਨ ਜਿਨਾਂ ਨੇ ਬਿਮਾਰ ਬੱਚਿਆਂ ਦੀ ਫਾਊਂਡੇਸ਼ਨ ਲਈ ਇਸ ਈਵੈਂਟ ਵਿੱਚ ਹਿੱਸਾ ਲਿਆ।

ਉਹਨਾਂ ਵੱਲੋਂ ਇਕੱਤਰ ਕੀਤੀ ਰਾਸ਼ੀ ਬਿਮਾਰ ਅਤੇ ਕੈਂਸਰ ਤੋਂ ਪੀੜਤ ਬੱਚਿਆਂ ਉੱਪਰ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੇ ਕੈਂਸਰ ਬਾਰੇ ਖੋਜ ਵੀ ਇਸ ਫੰਡ ਰਾਹੀਂ ਸੰਭਵ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸ੍ਰੀ ਬਜਾਜ ਪੀ.ਏ.ਯੂ. ਵਿੱਚ ਸਾਇਕਲਿੰਗ ਕਰਕੇ ਰੋਲ ਆਫ ਆਨਰ ਬਣੇ। ਉਹਨਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਇਕਲਿੰਗ ਚੈਪੀਅਨਸ਼ਿਪ ਵਿੱਚ ਹਿੱਸਾ ਲਿਆ। ਕੈਨੇਡਾ ਜਾਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਵਜੋਂ ਪੀ.ਏ.ਯੂ. ਵਿੱਚ ਕਾਰਜਸ਼ੀਲ ਸਨ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. (ਸ੍ਰੀਮਤੀ) ਰਵਿੰਦਰ ਕੌਰ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ੍ਰੀ ਸੰਦੀਪ ਬਜਾਜ ਨੂੰ ਇਸ ਪਵਿੱਤਰ ਕਾਰਜ ਲਈ ਵਧਾਈ ਦਿੱਤੀ।

- Advertisement -

Share this Article
Leave a comment