ਕੋਰੋਨਾ ਕਾਰਨ ਕੈਨੇਡਾ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ- ਇਕ ਨਜ਼ਰ

TeamGlobalPunjab
1 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਨੇ ਦੱਸਿਆ ਕਿ ਮੁਲਕ ਵਿੱਚ 42750 ਕੇਸ ਸਾਹਮਣੇ ਆ ਚੁੱਕੇ ਹਨ ਅਤੇ 2179 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 6 ਲੱਖ 43 ਹਜ਼ਾਰ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ ਵਿੱਚੋਂ 6.5 ਪ੍ਰਤੀਸ਼ਤ ਹੀ ਪੌਜ਼ੀਟਿਵ ਆਏ ਹਨ। ਡਾ: ਥਰੇਸਾ ਮੁਤਾਬਕ ਲਾਂਗ ਟਰਮ ਕੇਅਰ ਸੈਂਟਰਾਂ ਵਿੱਚ ਹੋ ਰਹੀਆਂ ਆਊਟਬ੍ਰੇਕ ਸਭ ਤੋਂ ਵੱਡਾ ਹੌਟ ਸਪੋਟ ਅਤੇ ਚੈਲੇਂਜ ਹੈ।

ਜੇਕਰ ਗੱਲ ਅਲਬਰਟਾ ਦੀ ਕਰੀਏ ਤਾਂ ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 4017 ਕਰੋਨਾਵਾਇਰਸ ਦੇ ਕੇਸ ਹੋ ਚੁੱਕੇ ਹਨ ਜਿਸ ਵਿੱਚੋਂ 297 ਬੀਤੇ ਦਿਨ ਸਾਹਮਣੇ ਆਏ ਹਨ। ਫੋਰਡ ਮੁਤਾਬਕ 1397 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਬੀਤੇ ਦਿਨ 5 ਮੌਤਾਂ ਵੀ ਹੋਈਆਂ ਹਨ ਅਤੇ ਕੁੱਲ ਮੌਤਾਂ ਦੀ ਗਿਣਤੀ 72 ਹੋ ਗਈ ਹੈ।

- Advertisement -

ਤੇ ਉਧਰ ਓਨਟਾਰੀਓ ਦੀ ਐਸੋਸੀਏਟ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਬੀਤੇ ਦਿਨ 640 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 13519 ਹੋ ਗਈ ਹੈ। ਕੁੱਲ 910 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 243 ਆਈਸੀਯੂ ਵਿੱਚ ਭਰਤੀ ਹਨ। ਹੁਣ ਤੱਕ ਪ੍ਰੋਵਿੰਸ ਵਿੱਚ 763 ਮੌਤਾਂ ਹੋ ਗਈਆ ਹਨ। ਜਿਸ ਵਿੱਚੋਂ 50 ਬੀਤੇ ਦਿਨ ਹੋਈਆਂ ਹਨ।

Share this Article
Leave a comment