ਕੰਗਨਾ ਰਣੌਤ ਨੇ ਫਿਲਮ ‘ਚੰਦਰਮੁਖੀ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

Rajneet Kaur
2 Min Read

ਨਿਊਜ਼ ਡੈਸਕ: ਅਭਿਨੇਤਰੀ ਕੰਗਨਾ ਰਣੌਤ ਨੇ ਐਮਰਜੈਂਸੀ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਚੰਦਰਮੁਖੀ 2 ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਚੰਦਰਮੁਖੀ 2 ਦਾ ਪਹਿਲਾ ਪੋਸਟਰ ਪੋਸਟ ਕੀਤਾ ਅਤੇ ਕੈਪਸ਼ਨ ‘ਚ ਦੱਸਿਆ ਕਿ ‘ਚੰਦਰਮੁਖੀ’ ਇਸ ਸਾਲ ਸਤੰਬਰ ‘ਚ ਵਾਪਸ ਆ ਰਹੀ ਹੈ।

ਪੋਸਟਰ ‘ਚ ਰਾਘਵ ਲਾਰੈਂਸ ਬਹੁਤ ਹੀ ਇੰਟੈਂਸ ਲੁੱਕ ਨਾਲ ਦਰਵਾਜ਼ੇ ‘ਚ ਇਕ ਸੁਰਾਖ ‘ਚੋਂ ਦੇਖਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਚੰਦਰਮੁਖੀ 2 ਦਾ ਪੋਸਟਰ ਸਾਹਮਣੇ ਆਇਆ, ਇਹ ਇੰਟਰਨੈੱਟ ‘ਤੇ ਵਾਇਰਲ ਹੋਗਿਆ ਹੈ। ਚੰਦਰਮੁਖੀ ਫਿਲਮ  ਦਾ ਸੀਕਵਲ ਇਸ ਸਾਲ ਗਣੇਸ਼ ਚਤੁਰਥੀ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਿਹਾ ਹੈ। ਚੰਦਰਮੁਖੀ ਭਾਗ 2 ਦੇ ਪਹਿਲੇ ਪੋਸਟਰ ਵਿੱਚ ਰਾਘਵ ਲਾਰੈਂਸ ਦੀ ਝਲਕ ਦਿਖਾਈ ਗਈ ਹੈ, ਜੋ ਦਰਵਾਜ਼ੇ ਵਿੱਚ ਮੋਰੀ ਵਿੱਚੋਂ ਦੂਜੇ ਪਾਸੇ ਵੱਲ ਦੇਖ ਰਿਹਾ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਚੰਦਰਮੁਖੀ 2 ਤਮਿਲ ਸੁਪਰਸਟਾਰ ਰਜਨੀਕਾਂਤ ਦੀ 2005 ਦੀ ਬਲਾਕਬਸਟਰ ਹਾਰਰ ਕਾਮੇਡੀ ਚੰਦਰਮੁਖੀ ਦਾ ਸੀਕਵਲ ਹੈ। ਚੰਦਰਮੁਖੀ 2 ਵਿੱਚ ਕੰਗਨਾ ਰਣੌਤ ਫਿਲਮਸ, ਰਾਘਵ ਲਾਰੇਂਸ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।ਫਿਲਮ ਦੇ ਨਿਰਮਾਤਾ ਲਾਇਕਾ ਪ੍ਰੋਡਕਸ਼ਨ ਅਤੇ ਸੁਬਾਸਕਰਨ ਹਨ। ਇਹ ਫਿਲਮ ਸਿਨੇਮਾਘਰਾਂ ‘ਚ ਤਾਮਿਲ, ਤੇਲਗੂ, ਹਿੰਦੀ, ਮਲਿਆਲਮ ਅਤੇ ਕੰਨੜ ‘ਚ ਰਿਲੀਜ਼ ਹੋਵੇਗੀ। ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਕੁਝ ਦਿਨ ਪਹਿਲਾਂ ਆਪਣੀ ਬਹੁਤ ਉਡੀਕੀ ਫਿਲਮ ਐਮਰਜੈਂਸੀ ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment