ਕੈਪਟਨ ਦੇ ਅਧਿਕਾਰੀਆਂ ‘ਤੇ ਸਿਮਰਜੀਤ ਬੈਂਸ ਵੱਲੋਂ ਵੱਡੇ ਹਥਿਆਰ ਨਾਲ ਹਮਲਾ,ਥਰ ਥਰ ਕੰਬਣ ਲੱਗੇ ਸਰਕਾਰੀ ਬਾਬੂ, ਇੱਕ ਨਾ ਇੱਕ ਨਾ ਦਿਨ ਤਾਂ ਇਹ ਹੋਣਾ ਹੀ ਸੀ

TeamGlobalPunjab
4 Min Read

ਰਾਮਪੁਰਾ ਫੂਲ : ਇੰਨੀ ਦਿਨੀਂ ਸੋਸ਼ਲ ਮੀਡੀਆ ਦਾ ਇਸਤਿਮਾਲ ਕਿਸੇ ਸਿਆਸੀ ਹਥਿਆਰ ਵਾਂਗ ਜੇਕਰ ਕੋਈ ਸਿਆਸਤਦਾਨ ਸਭ ਤੋਂ ਵੱਧ ਕਰ ਰਿਹਾ ਹੈ ਤਾਂ ਉਹ ਹਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ। ਬੈਂਸ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੇ ਗਏ ਖੁਲਾਸਿਆਂ ਨੇ ਜਿੱਥੇ ਵੱਡੀ ਤਦਾਦ ਵਿੱਚ ਲੋਕਾਂ ਨੂੰ ਇਨਸਾਫ ਦਵਾਇਆ ਹੈ ਅਤੇ ਵੱਡੀ ਪੱਧਰ ‘ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਜੱਗ ਜਾਹਰ ਕੀਤਾ ਹੈ ਉੱਥੇ ਦੂਜੇ ਪਾਸੇ ਭ੍ਰਿਸ਼ਟ ਅਧਿਕਾਰੀਆਂ ਨੂੰ ਵੀ ਬੈਂਸ ਦੇ ਇਨ੍ਹਾਂ ਖੁਲਾਸਿਆਂ ਨੇ ਸਜ਼ਾ ਦਵਾਉਣ ਵਿੱਚ ਮਦਦ ਕੀਤੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਇਹ ਖੁਲਾਸੇ ਕਰਦਿਆਂ ਉਦਾਹਰਣ ਬਣ ਕੇ ਇਹ ਆਪਣੀ ਪਾਰਟੀ ਦੀ ਅਗਵਾਈ ਕਰਦੇ ਬੈਂਸ ਨੂੰ ਦੇਖ ਕੇ ਉਨ੍ਹਾਂ ਦੇ ਵਰਕਰਾਂ ਦੇ ਵੀ ਹੌਂਸਲੇ ਹੁਣ ਬੁਲੰਦ ਹੋ ਗਏ ਹਨ ਤੇ ਹੁਣ ਹਾਲਾਤ ਇਹ ਹਨ ਕਿ ਲੋਕ ਇਨਸਾਫ ਪਾਰਟੀ ਦੇ  ਆਮ ਵਰਕਰਾਂ ਨੇ ਵੀ ਸੋਸ਼ਲ ਮੀਡੀਆ ਨੂੰ ਹਥਿਆਰ ਬਣਾ ਕੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਹੋ ਜਿਹੇ ਹੀ ਇੱਕ ਮਾਮਲੇ ਵਿੱਚ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ ਰਾਮਪੁਰਾ ਫੂਲ ਤੋਂ ਲੋਕ ਇਨਸਾਫ ਪਾਰਟੀ ਦੇ ਕੁਝ ਮੈਂਬਰਾਂ ਨੇ ਇੱਕ ਅਜਿਹੇ ਪਟਿਵਾਰੀ ਵੱਲੋਂ ਰਿਸ਼ਵਤ ਮੰਗਣ ਦਾ ਭਾਂਡਾ ਫੋੜਣ ਦਾ ਦਾਅਵਾ ਕੀਤਾ ਹੈ ਜਿਸ ਸਬੰਧੀ ਬਣਾਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਕੁਝ ਵਿਅਕਤੀ ਇੱਕ ਅਜਿਹੀ ਜਗ੍ਹਾ ਅੰਦਰ ਦਾਖਲ ਹੁੰਦੇ ਹਨ ਜਿਹੜੀ ਕਿਸੇ ਸਰਕਾਰੀ ਸੰਸਥਾਂ ਵਾਂਗ ਦਿਖਾਈ ਦੇ ਰਹੀ ਹੈ। ਇਹ ਵਿਅਕਤੀ ਉੱਥੇ ਦਾਖਲ ਹੁੰਦਿਆਂ ਹੀ ਸਾਹਮਣੇ ਬੈਠੇ ਇੱਕ ਅਜਿਹੇ ਵਿਅਕਤੀ ਦੀ ਜੇਬ੍ਹ ਵਿੱਚੋਂ ਪੈਸੇ ਕਢਵਾਉਂਦੇ ਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਟਵਾਰੀ ਹੈ ਤੇ ਉਸ ਦੀ ਜੇਬ੍ਹ ਵਿੱਚੋਂ ਕੱਢੇ ਜਾ ਰਹੇ ਪੈਸੇ ਉਹ ਹਨ ਜਿਹੜੇ ਕਿ ਉਸ ਨੇ ਰਿਸ਼ਵਤ ਦੇ ਤੌਰ ‘ਤੇ ਵਸੂਲ ਕੀਤੇ ਸਨ।

ਵੀਡੀਓ ‘ਚ ਦਿਖਾਈ ਦੇ ਰਹੇ ਵਿਅਕਤੀ ਉਸ ਪਟਵਾਰੀ ਦੱਸੇ ਜਾ ਰਹੇ ਵਿਅਕਤੀ ਦੇ ਜੇਬ੍ਹ ਵਿੱਚੋਂ ਪੈਸੇ ਕਢਵਾ ਕੇ ਉਨ੍ਹਾਂ ਦੇ ਸੀਰੀਅਲ ਨੰਬਰ ਮਿਲਾਉਂਦੇ ਹਨ ਅਤੇ ਸੀਰੀਅਲ ਨੰਬਰ ਮਿਲ ਜਾਣ ਤੋਂ ਬਾਅਦ ਦਾਅਵਾ ਕਰਦੇ ਹਨ ਜਿਹੜੇ ਕਿ ਉਨ੍ਹਾਂ ਨੇ ਸੀਰੀਅਲ ਨੰਬਰ ਨੋਟ ਕਰਕੇ ਉਸ ਪਟਵਾਰੀ ਨੂੰ ਰਿਸ਼ਵਤ ਦੇਣ ਲਈ ਭੇਜੇ ਸਨ। ਵੀਡੀਓ ‘ਚ ਦਿਖਾਈ ਦੇ ਰਿਹਾ ਇੱਕ ਹੋਰ ਵਿਅਕਤੀ ਇਹ ਦਾਅਵਾ ਕਰਦਾ ਹੈ ਇਹ ਪਟਵਾਰੀ ਨੇ ਉਸ ਤੋਂ ਹੀ ਇਹ ਪੈਸੇ ਰਿਸ਼ਵਤ ਦੇ ਰੂਪ ਵਿੱਚ ਲਏ ਹਨ। ਵੀਡੀਓ ਕੁਝ ਹੋਰ ਅੱਗੇ ਚਲਦੀ ਹੈ ਤਾਂ ਦਿਖਾਈ ਦਿੰਦਾ ਹੈ ਕਿ ਦੋਸ਼ ਝੱਲ ਰਿਹਾ ਵਿਅਕਤੀ ਆਪਣੀ ਗਲਤੀ ਮੰਨਦਿਆਂ ਇਹ ਕਹਿੰਦਾ ਸੁਣਾਈ ਅਤੇ ਦਿਖਾਈ ਦਿੰਦਾ ਹੈ ਕਿ ਅੱਗੇ ਤੋਂ ਉਹ ਅਜਿਹੀ ਗਲਤੀ ਨਹੀਂ ਕਰੇਗਾ। ਇਸ ਦੌਰਾਨ ਵੀਡੀਓ ‘ਚ ਦਿਖਾਈ ਦੇ ਰਹੇ ਉਹ ਵਿਅਕਤੀ ਇਸ ਮੁਲਜ਼ਮ ਦੱਸੇ ਜਾ ਰਹੇ ਵਿਅਕਤੀ ਖਿਲਾਫ ਕਾਰਵਾਈ ਕਰਵਾਉਣ ਦੀ ਗੱਲ ਵੀ ਕਹਿੰਦੇ ਹਨ।

ਕੁੱਲ ਮਿਲਾ ਕੇ ਇੱਕ ਅਜਿਹੀਆਂ ਵੀਡੀਓ ਵਾਇਰਲ ਹੋਣ ਨਾਲ ਜਿੱਥੇ ਲੋਕ ਇਨ੍ਹਾਂ ਨੂੰ ਚਟਕਾਰੇ ਲੈ ਕੇ ਦੇਖਦੇ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਰਹੇ ਹਨ ਉੱਥੇ ਦੂਜੇ ਪਾਸੇ ਅਜਿਹੀਆਂ ਵੀਡੀਓ ਦੇਖ ਕੇ ਲੋਕਾਂ ਅੰਦਰ ਰਿਸ਼ਵਤ ਖੋਰੀ ਦੇ ਖਿਲਾਫ ਉਂਝ ਜਾਗਰੁਕਤਾ ਆਉਣ ਲੱਗ ਪਈ ਹੈ ਜਿਵੇਂ ਸਿਮਰਜੀਤ ਸਿੰਘ ਬੈਂਸ ਨੂੰ ਦੇਖ ਉਨ੍ਹਾਂ ਦੇ ਇਨ੍ਹਾਂ ਵਰਕਰਾਂ ਅੰਦਰ ਆਈ ਹੈ। ਫਿਲਹਾਲ ਦੀ ਘੜੀ ਤਾਂ ਇਹੋ ਜਿਹੀਆਂ ਵੀਡੀਓ ਦੇ ਬੜੇ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ ਪਰ ਕੀ ਇਹ ਨਤੀਜੇ ਅੱਗੇ ਵੀ ਇੰਝ ਹੀ ਸਾਰਥਕ ਮਿਲਦੇ ਰਹਿਣਗੇ ਤੇ ਕੀ ਇਹੋ ਜਿਹੀ ਵੀਡੀਓ ਵਾਲੀਆਂ ਕਾਰਵਾਈਆਂ ਸਮਾਜ ਵਿੱਚੋਂ ਰਿਸ਼ਵਤ ਖੋਰੀ ਵਰਗੀ ਭੈੜ ਨੂੰ ਖਤਮ ਕਰ ਪਾਉਣਗੀਆਂ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਇੰਨਾ ਜਰੂਰ ਹੈ ਕਿ ਜਿਸ ਸਮਾਜਿਕ ਭੈੜ ਨੂੰ ਪੁਲਿਸ ਅਤੇ ਕਨੂੰਨ ਦਾ ਡਰ ਟਸ ਤੋਂ ਮਸ ਨਹੀਂ ਕਰ ਸਕਿਆ ਉਹ ਅੱਜ ਇਹੋ ਜਿਹੀਆਂ ਵੀਡੀਓ ਬਣਨ ‘ਤੇ ਥਰ ਥਰ ਜਰੂਰ ਕੰਬਣ ਲੱਗ ਪਈ ਹੈ।

- Advertisement -

 

Share this Article
Leave a comment