ਕੈਨੇਡਾ ਵਿਚ ਮੈਡੀਕਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋਕਲ ਕੰਪਨੀਆਂ ਦੇ ਸਾਥ ਦੀ ਮੰਗ

TeamGlobalPunjab
1 Min Read

ਕੈਨੇਡਾ ਦੇ ਆਟੋ-ਮੋਬਾਇਲ, ਸਾਇੰਸ ਐਂਡ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਕੈਨੇਡਾ ਵਿੱਚ ਮੈਡੀਕਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋਕਲ ਕੰਪਨੀਆਂ ਦਾ ਸਾਥ ਮੰਗਿਆ ਗਿਆ ਸੀ ਜਿਸ ਵਾਸਤੇ ਅਪਲਾਈ ਕਰਨ ਲਈ ਸਰਕਾਰ ਨੇ ਅੋਨ ਲਾਇਨ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ‘ਤੇ ਕਈ ਕੰਪਨੀਆਂ ਨੇ ਅਪਲਾਈ ਕੀਤਾ ਹੈ। ਹੁਣ ਫੈਡਰਲ ਸਰਕਾਰ ਵੱਲੋਂ Mustang Survival, George Courey, Roudel and Yoga Jeans  ਕੰਪਨੀਆਂ ਨੂੰ ਮੈਡੀਕਲ ਗਾਓਨ ਬਣਾਉਣ ਦਾ ਕੰਮ ਦਿੱਤਾ ਗਿਆ ਹੈ ਜੋ ਕਿ 18 ਮਿਲੀਅਨ ਗਾਓਨ ਮੁਹਈਆ ਕਰਵਾਉਣਗੀਆਂ ਜਿਸਦੀ ਸਪਲਾਈ ਇਸ ਹਫ਼ਤੇ ਸ਼ੁਰੂ ਹੋ ਜਾਵੇਗੀ ਇਸ ਤੋਂ ਇਲਾਵਾ ਜੀਐਮ ਮਿਲੀਅਨਜ਼ ਮਾਸਕ ਮੁਹੱਈਆ ਕਰਵਾਏਗੀ।

ਤੇ ਉਧਰ ਕੈਨੇਡਾ ਦੀ ਜਨਤਕ ਸਪਲਾਈ ਅਤੇ ਖਰੀਦ ਮੰਤਰੀ ਅਨੀਤਾ ਅਨੰਦ ਵੱਲੋਂ ਕਿਹਾ ਗਿਆ ਕਿ ਸੰਸਾਰ ਪੱਧਰ ‘ਤੇ ਮੈਡੀਕਲ ਸਮਾਨ ਦੀ ਮੰਗ ਹੈ। ਜਿਸ ਕਾਰਨ ਕੈਨੇਡਾ ਨੂੰ ਸਮਾਨ ਲੈਣ ਵਿੱਚ ਪਰੇਸ਼ਾਨੀਆਂ ਦਰਪੇਸ਼ ਆ ਰਹੀਆ ਹਨ। ਪਰ ਫਿਰ ਵੀ ਮੁਲਕ ਵੱਲੋਂ ਡਿਪਲੋਮੈਟਿਕ ਸਬੰਧਾਂ ਦੀ ਵਰਤੋ ਕਰਕੇ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾ ਦੱਸਿਆ ਕਿ 6 ਜਹਾਜ਼ ਜ਼ਰੂਰੀ ਸਮਾਨ ਦੀ ਸਪਲਾਈ ਲੈ ਕੇ ਸ਼ੁੱਕਰਵਾਰ ਨੂੰ ਕੈਨੇਡਾ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਪਬਲਿਕ ਹੈਲਥ ਕੈਨੇਡਾ ਕੋਲ ਹੁਣ ਮਿਲੀਅਨ ਮਾਸਕ ਹਨ। ਨਿਊ ਬ੍ਰੰਜ਼ਬਿਕ ਵਿੱਚ ਵਾਧੂ ਟੈੱਸਟ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਹਫ਼ਤੇ ਵਿੱਚ 5 ਲੱਖ ਟੈੱਸਟ ਕਰਨ ਦਾ ਟੀਚਾ ਰੱਖਿਆ ਗਿਆ ਹੈ।

Share this Article
Leave a comment