ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਮਹਿੰਗੀ ਪਈ ਕਿਸਾਨ ਮਹਾਂਪੰਚਾਇਤ ਕਰਨੀ, ਪੁਲਿਸ ਨੇ ਧਾਰਾ 144 ਦੇ ਤਹਿਤ ਕੀਤਾ ਮਾਮਲਾ ਦਰਜ

TeamGlobalPunjab
1 Min Read

ਅੰਬਾਲਾ: ਜਿਲਾ ਅੰਬਾਲਾ ਵਿੱਚ ਪੈਂਦੇ ਇਕ ਪਿੰਡ ਧੁਰਾਲੀ ਚ’ ਬੀਤੇ ਦਿਨ ਕਿਸਾਨ ਮਹਾਂਪੰਚਾਇਤ ਕਰਨਾ ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੇ ਧਾਰਾ 144 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਇੱਥੇ ਮਹਾਂਪੰਚਾਇਤ ਚ ਹਜਾਰਾਂ ਦੀ ਤਾਦਾਦ ‘ਚ ਲੋਕਾਂ ਦਾ ਇਕੱਠ ਹੋ ਗਿਆ ਸੀ। ਇਸ ਮਹਾਂਪੰਚਾਇਤ ‘ਚ ਸ਼ਿਰਕਤ ਕਰਨ ਆਏ ਲੋਕਾਂ ਨੇ ਨਾ ਤਾਂ ਮਾਸਕ ਪਾਏ ਹੋਏ ਸਨ ਤੇ ਨਾ ਹੀ ਸੋਸ਼ਲ ਡਿਸਟੈਂਸ ਦਾ ਕੋਈ ਧਿਆਨ ਰੱਖਿਆ ਹੋਇਆ ਸੀ।

ਦੱਸ ਦੇਈਏ ਕਿ ਹਰਿਆਣਾ ਵਿੱਚ ਵੀ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਧਾਰਾ 144 CRPC ਲਗਾਈ ਗਈ ਹੈ ਤੇ ਇਸ ਤਹਿਤ ਚਾਰ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਨੂੰ ਜੁਰਮ ਮੰਨਿਆ ਜਾਂਦਾ ਹੈ।

ਥਾਣਾ ਸਦਰ ਦੇ ਇੰਚਾਰਜ ਸੁਰੇਸ਼ ਕੁਮਾਰ ਦੇ ਮੁਤਾਬਕ ਟਕੈਤ ਤੇ ਧਾਰਾ 144 ਨੂੰ ਤੋੜਣ ਦੇ ਨਾਲ ਹੀ ਧਾਰਾ 269 ਤੇ 270 ਆਈਪੀਸੀ ਮਹਾਂਮਾਰੀ ਫੈਲਾਉਣਾ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ ।

- Advertisement -

Share this Article
Leave a comment