ਕਾਮਰੇਡ ਸੋਹਣ ਸਿੰਘ ਜੋਸ਼ – ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ

TeamGlobalPunjab
4 Min Read

-ਅਵਤਾਰ ਸਿੰਘ

ਕਾਮਰੇਡ ਸੋਹਣ ਸਿੰਘ ਜੋਸ਼ ਜੀ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ, 1898 ਈਸਵੀ ਨੂੰ ਹੋਇਆ। ਉਨ੍ਹਾਂ ਦੇ ਪਿਤਾ ਨਾਮ ਸਰਦਾਰ ਲਾਲ ਸਿੰਘ ਅਤੇ ਮਾਤਾ ਸ੍ਰੀਮਤੀ ਦਿਆਲ ਕੌਰ ਸੀ।

ਬਾਰ੍ਹਵੀਂ ਜਮਾਤ ਪਾਸ ਕਰ ਕੇ ਉਨ੍ਹਾਂ ਪਹਿਲਾਂ ਹੁਗਲੀ, ਕੋਲਕਾਤਾ ਅਤੇ ਫਿਰ ਮੁੰਬਈ ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ।

ਉਹ ਲਿਖਦੇ ਹਨ ਕਿ ਜਦ ਉਹ ਚੌਥੀ ਵਿਚ ਪੜਦਾ ਸੀ ਤੇ ਰਾਹ ਵਿਚੋਂ ਇਕ ਕਾਗਜ਼ ਦਾ ਟੁਕੜਾ ਮਿਲਿਆ, ਜਿਸ ਉਪਰ ਲਿਖਿਆ ਹੋਇਆ ਸੀ, ਕਿਤਾਬ ਇਨਸਾਨ ਦੀ ਸੁੱਚੀ ਤੇ ਸੱਚੀ ਮਿੱਤਰ ਹੁੰਦੀ ਹੈ। ਇਹ ਦੁੱਖ ਸੁੱਖ ਵਿਚ ਹਮੇਸ਼ਾ ਸਾਥ ਦਿੰਦੀ ਹੈ। ਮੁਸੀਬਤ ਵੇਲੇ ਕਈ ਵਾਰ ਦਿਲੀ ਦੋਸਤ ਵੀ ਪਿੱਠ ਦੇ ਜਾਂਦੇ ਹਨ, ਪਰ ਇਹ ਕਦੇ ਪਿੱਠ ਨਹੀਂ ਦੇਂਦੀ।

- Advertisement -

ਪਾਠਕ ਦਾ ਹਮੇਸ਼ਾ ਸਾਥ ਨਿਭਾਉਦੀ ਹੈ ਅਤੇ ਮੁਸੀਬਤਾਂ ਝਲਣ ਲਈ ਉਸਨੂੰ ਪ੍ਰੇਰਨਾ ਤੇ ਉਤਸ਼ਾਹ ਦਿੰਦੀ ਹੈ। ਇਨ੍ਹਾਂ ਸ਼ਬਦਾਂ ਨੇ ਮੇਰੇ ਦਿਲ ‘ਤੇ ਬਹੁਤ ਅਸਰ ਕੀਤਾ। ਮੈਂ ਦੋਸਤ ਨਾਲ ਰਲ ਕੇ ਪਿੰਡ ਵਿਚ ਲਾਇਬ੍ਰੇਰੀ ਖੋਲਣ ਦਾ ਫੈਸਲਾ ਕੀਤਾ।

ਇਹ ਗ਼ਦਰ ਲਹਿਰ ਦੇ ਕਾਰਕੁਨਾ ‘ਤੇ ਜ਼ੁਲਮ ਅਤੇ ਜਲ੍ਹਿਆਂਵਾਲਾ ਬਾਗ ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਏ।

ਉਨ੍ਹਾਂ ਨੇ ਚਰਚ ਮਿਸ਼ਨ ਸਕੂਲ ਦੀ ਨੌਕਰੀ ਛੱਡ ਦਿੱਤੀ ਅਤੇ ‘ਅਕਾਲੀ ਅਖਬਾਰ ਲਾਹੌਰ’ ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨ ਲੱਗ ਪਏ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਸੋਹਣ ਸਿੰਘ ਮੁੱਖ ਆਗੂਆਂ ਵਿਚੋਂ ਇੱਕ ਸੀ ਅਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਸੋਹਣ ਸਿੰਘ ਉਸ ਦੇ ਮੁੱਖ ਸਲਾਹਕਾਰਾਂ ਵਿੱਚੋਂ ਸੀ।

ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਅੰਦੋਲਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਾਮਰੇਡ ਸੋਹਣ ਸਿੰਘ ਜੋਸ਼ ਇੱਕ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ।

ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ 1927 ਵਿਚ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ।

- Advertisement -

1929 ਵਿੱਚ ਮੇਰਠ ਸ਼ਾਜਿਸ ਕੇਸ ਵਿਚ ਫੜੇ ਗਏ। ਜੇਲ੍ਹ ਅਧਿਕਾਰੀਆਂ ਨੂੰ ਮਜਬੂਰ ਕਰਕੇ ਜਬਤ ਕਿਤਾਬਾਂ ਦੀ ਲਾਇਬਰੇਰੀ ਖੋਲਵਾਈ।1933 ਵਿਚ ਰਿਹਾਈ ਹੋਣ ਤੇ ਕਿਤਾਬਾਂ ਖਰੀਦੀਆਂ ਤੇ ਅਗਲੇ ਸਾਲ ਰਸਾਲਾ ਪ੍ਰਭਾਤ ਕੱਢਿਆ।

1945 ਵਿੱਚ ਫਿਰਕੂ ਫਸਾਦਾਂ ਦੌਰਾਨ ਉਸ ਦੀਆਂ ਕਿਤਾਬਾਂ, ਘੜੀ, ਪੈਨ ਤੇ ਕੱਪੜੇ ਇਧਰ ਉਧਰ ਹੋ ਗਏ। ਬਾਅਦ ਵਿੱਚ ਆਰਸੀ ਤੇ ਨਵਯੁਗ ਪਬਲਿਸ਼ਰਜ ਵਲੋਂ ਰੀਵਿਊ ਲਈ ਤੇ ਹੋਰ ਕਿਤਾਬਾਂ ਭੇਜਦੇ ਰਹੇ।ਇਨ੍ਹਾਂ ਤੇ ਹੋਰ ਥਾਵਾਂ ਤੇ ਮਿੱਤਰਾਂ ਤੇ ਸੋਵੀਅਤ ਯੂਨੀਅਨ ਵਲੋਂ ਪੰਜਾਬੀ ਦੀਆਂ ਕਿਤਾਬਾਂ ਮਿਲਣ ਕਰਕੇ ਪਿੰਡ ਵਿਚ ਲਾਇਬ੍ਰੇਰੀ ਖੋਲੀ।

ਉਨ੍ਹਾਂ ਕੀਤੇ ਲਿਖਿਆ ਕਿ ਉਨ੍ਹਾਂ ਨੇ ਅਕਾਲੀ ਲੀਡਰਾਂ ਦੇ ਸ਼ਾਜਿਸ ਕੇਸ ਦੇ ਦੌਰਾਨ ਲਾਹੌਰ ਕਿਲੇ ਵਿਚ ਢੇਰ ਸਾਰੀਆਂ ਕਿਤਾਬਾਂ ਪੜੀਆਂ। ਗੁਰੂ ਗਰੰਥ ਸਾਹਿਬ ਦੇ ਅਰਥ ਪੜੇ। ਇਨ੍ਹਾਂ ਵਿਚ ਇਕ ਪੁਸਤਕ ਸੁੰਤਤਰਤਾ ਦੇ ਮਹਾਨ ਸੁੰਤਤਰ ਯੋਧੇ ਨੇ ਮੈਨੂੰ ਕੀਲ ਲਿਆ ਤੇ ਕੱਟੜ ਇਨਕਲਾਬੀ ਬਣ ਗਿਆ।

ਇਸ ਪੁਸਤਕ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਨਾਂ ਦੇ ਟੁੱਕੜੇ ਦਿੱਤੇ ਹੋਏ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਲੜਾਈ ਕਰਕੇ ਅਮਰੀਕਾ ਨੂੰ ਅਜ਼ਾਦ ਕਰਾਇਆ।

ਇਹ ਪੁਸਤਕ 19 ਦਸੰਬਰ 1928 ਨੂੰ ਸਵੇਰੇ ਸ਼ਹੀਦ ਭਗਤ ਸਿੰਘ ਮੇਰੇ ਕੋਲੋਂ ਲੈ ਗਿਆ ਸੀ ਮੁੜ ਕੇ ਅਸੀਂ ਕਦੇ ਨਹੀਂ ਮਿਲੇ। ਇਸ ਕਿਤਾਬ ਦੀ ਕਾਪੀ ਮੈਂ ਅਮਰੀਕਾ ਤੋਂ ਲਿਆ ਕੇ ਲਾਇਬਰੇਰੀ ਵਿੱਚ ਰੱਖੀ। ਕਾਮਰੇਡ ਸੋਹਣ ਜੋਸ਼ ਦਾ ਦੇਹਾਂਤ 29 ਜੁਲਾਈ 1982 ਨੂੰ ਚੇਤਨਪੁਰਾ ਵਿਖੇ ਹੋ ਗਿਆ। ਉਨ੍ਹਾਂ ਨੇ ਆਪਣੀ ਵਸੀਅਤ ਵਿਚ ਲਿਖਿਆ, ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਵਿਚ ਨਾ ਘਸੀਟਿਆ ਜਾਵੇ। ਸਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬਰਾਂਚ ਵਿਚ ਰੋੜ੍ਹ ਦਿੱਤੀਆਂ ਜਾਣ ਤਾਂ ਜੋ ਵਾਹਗਾ ਤੋਂ ਪਾਰ ਵਸਦੇ ਮੁਸਲਮਾਨ ਲੋਕਾਂ ਲਈ ਮੇਰੇ ਸਦੀਵੀ ਪਿਆਰ ਤੇ ਵੰਡ ਸਮੇਂ ਹੋਏ ਖੂਨ ਖਰਾਬੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਾਮਨੀ ਦਾ ਸਬੂਤ ਹੋਵੇਗਾ।###

Share this Article
Leave a comment