ਦਿੱਲੀ : ਬੇਰੁਜ਼ਗਾਰੀ ਕਾਰਨ ਹਰ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜ਼ਾਦੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਹਰ ਦਿਨ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਹੈ। ਇਹੋ ਜਿਹਾ ਹੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇਕ ਪ੍ਰਮੀ ਨੂੰ ਪ੍ਰੇਮੀਕਾ ਨੇ ਜਦੋਂ ਕਮਾ ਕੇ ਲਿਆਉਣ ਲਈ ਕਿਹਾ ਤਾਂ ਅਗਲੇ ਨੂੰ ਇੰਨ੍ਹਾਂ ਗੁੱਸਾ ਆ ਗਿਆ ਕਿ ਉਸ ਨੇ ਹਥੌੜੇ ਮਾਰ ਮਾਰ ਕੇ ਪ੍ਰੇਮੀਕਾ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਤੱਕ ਕਰ ਦਿੱਤੀ।
ਖਬਰ ਹੈ ਦਿੱਲੀ ਦੀ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਆਪਣੀ ਪ੍ਰੇਮੀਕਾ ਨੂੰ ਹਥੌੜੇ ਮਾਰ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ 24 ਸਾਲਾ ਨਿਸ਼ਾਂਤ ਸੈਣੀ, ਸਰੋਜਨੀ ਨਗਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਨੌਜਵਾਨ ਕੋਲ ਕੋਈ ਵੀ ਰੁਜ਼ਗਾਰ ਦਾ ਸਾਧਨ ਨਾ ਹੋਣ ਕਾਰਨ ਇਸ ਦੀ ਪ੍ਰੇਮੀਕਾ ਨੇ ਆਪਣੇ ਪ੍ਰੇਮ ਸਬੰਧ ਤੋੜਨ ਦਾ ਫੈਂਸਲਾ ਕਰ ਲਿਆ ਸੀ। ਇੱਥੇ ਦੱਸ ਦਈਏ ਕਿ ਇਹ 10 ਸਾਲ ਤੋਂ ਪ੍ਰੇਮ ਸਬੰਧਾਂ ‘ਚ ਸਨ। ਪਰ ਹੁਣ ਜਦੋਂ ਪ੍ਰੇਮੀਕਾ ਨੇ ਨੌਜਵਾਨ ਕੋਲ ਕੋਈ ਰੁਜ਼ਗਾਰ ਨਾ ਹੋਣ ਕਾਰਨ ਆਪਣੇ ਪ੍ਰੇਮ ਸਬੰਧ ਤੋੜਨੇ ਚਾਹੇ ਤਾਂ ਨੌਜਵਾਨ ਨੇ ਗੁੱਸੇ ‘ਚ ਆ ਕੇ ਆਪਣੀ ਪ੍ਰੇਮੀਕਾ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜਖਮੀ ਹੋ ਗਈ। ਹਸਪਤਾਨ ਵਿੱਚ ਜ਼ੇਰੇ ਇਲਾਜ ਪੀੜਤਾ ਨੇ ਪੁਲਿਸ ਨੂੰ ਆਪਣੇ ਬਿਆਨ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਨੇ ਉਸ ਨੂੰ ਝੂਠ ‘ਚ ਰੱਖਿਆ ਸੀ ਕਿ ਉਸ ਦੀ ਮੁੰਬਈ ਦੇ ਇੱਕ ਵੱਡੇ ਚੈਨਲ ਤੇ ਪ੍ਰਦਰਸ਼ਿਤ ਹੋਣ ਵਾਲੇ ਟੀਵੀ ਲੜੀਵਾਰ ਚ ਚੋਣ ਹੋ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਹੈ।