ਓਨਟਾਰੀਓ ਵਿੱਚ ਕੋਰੋਨਾ ਕਾਰਨ 56 ਲੋਕਾਂ ਦੀ ਮੌਤ

TeamGlobalPunjab
1 Min Read

ਓਨਟਾਰੀਓ ਵਿੱਚ ਮੰਗਲਵਾਰ ਨੂੰ ਨੋਵਲ ਕਰੋਨਾਵਾਇਰਸ ਦੇ 361 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਸੋਮਵਾਰ ਨੂੰ ਰਿਪੋਰਟ ਕੀਤੇ ਗਏ 308 ਮਾਮਲਿਆਂ ਨਾਲੋਂ ਇਹ ਕਾਫੀ ਜਿ਼ਆਦਾ ਹਨ।ਇਸ ਮਹਾਂਮਾਰੀ ਕਾਰਨ 56 ਲੋਕ ਹੋਰ ਮਾਰੇ ਗਏ। ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1725
ਤੱਕ ਅੱਪੜ ਗਈ। 1725 ਵਿੱਚੋਂ ਸਿਰਫ ਲਾਂਗ ਟਰਮ ਕੇਅਰ ਵਿੱਚ ਹੀ 812 ਲੋਕ ਮਾਰੇ ਗਏ। ਪ੍ਰੋਵਿੰਸ ਵਿੱਚ ਇਸ ਸਮੇਂ ਕੋਵਿਡ-19 ਦੇ 20,907 ਮਾਮਲੇ ਹਨ ਤੇ ਇਨ੍ਹਾਂ ਵਿੱਚੋਂ 73.6 ਫੀ ਸਦੀ ਸਿਹਤਯਾਬ ਹੋ ਚੁੱਕੇ ਲੋਕਾਂ ਦੀ ਹੈ।ਇਸ ਵਾਇਰਸ ਕਾਰਨ ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ, ਇਸ ਦੇ ਨਾਲ ਹੀ ਇੰਟੈਨਸਿਵ ਕੇਅਰ ਯੂਨਿਟਸ ਤੇ ਵੈਂਟੀਲੇਟਰਜ਼ ਉੱਤੇ ਰਹਿਣ ਵਾਲਿਆਂ ਦੀ ਗਿਣਤੀ ਵੀ ਘਟੀ ਹੈ।

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਵੱਲੋਂ ਇਕ ਦਿਨ ਪਹਿਲਾਂ ਦਿਤੀ ਜਾਣਕਾਰੀ ਮੁਤਾਬਿਕ ਪ੍ਰੋਵਿੰਸ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 20546 ਦਰਜ ਕੀਤੀ ਗਈ ਸੀ ਅਤੇ ਪ੍ਰੋਵਿੰਸ ਵਿੱਚ 57.3 ਪ੍ਰਤੀਸ਼ਤ ਮਰੀਜ਼ ਔਰਤਾਂ ਹਨ ਅਤੇ 61.8 ਪ੍ਰਤੀਸ਼ਤ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ…3407 ਹੈਲਥ ਕੇਅਰ ਵਰਕਰ ਪ੍ਰਭਾਵਿਤ ਹੋਏ ਹਨ ਜਦਿਕ 74 ਫ਼ੀਸਦੀ ਓਨਟਾਰੀਓ ਵਾਸੀਆਂ ਨੇ ਕੋਵਿਡ-19 ਨੂੰ ਮਾਤ ਦਿੱਤੀ ਹੈ। ਜਿੰਨਾਂ ਦੀ ਗਿਣਤੀ 15131 ਬਣਦੀ ਹੈ। 194 ਮਰੀਜ਼ ਆਈਸੀਯੂ ਵਿੱਚ ਦਾਖਲ ਸਨ ਅਤੇ 35 ਮੌਤਾਂ ਵੀ ਬੀਤੇ ਦਿਨ ਹੋਈਆ ਸਨ।

Share this Article
Leave a comment