ਬੰਗਲਾਦੇਸ਼ ‘ਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਉੱਥੋਂ ਦੇ ਮੈਡੀਕਲ ਜਗਤ ਦੇ ਨਾਲ- ਨਾਲ ਆਮ ਲੋਕ ਵੀ ਹੈਰਾਨ ਰਹਿ ਗਏ ਹਨ। ਇੱਥੇ 20 ਸਾਲਾ ਮਹਿਲਾ ਨੇ 26 ਦਿਨ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਪਹਿਲੇ ਬੱਚੇ ਦੇ ਜਨਮ ਸਮੇਂ ਡਾਕਟਰਾਂ ਨੂੰ ਜੁੜਵਾ ਬੱਚਿਆਂ ਦਾ ਪਤਾ ਨਹੀਂ ਲਗ ਸਕਿਆ।
ਲਗਭਗ ਇੱਕ ਮਹੀਨੇ ਬਾਅਦ ਆਰਿਫ ਸੁਲਤਾਨਾ ਨਾਮ ਦੀ ਇਸ ਲੜਕੀ ਨੇ ਆਪਰੇਸ਼ਨ ਰਾਹੀਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਮਾਂ ਤੇ ਤਿੰਨੋਂ ਬੱਚੇ ਤੰਦਰੁਸਤ ਹਨ।
ਉਨ੍ਹਾਂ ਦਾ ਇਲਾਜ ਕਰਨ ਵਾਲੀ ਡਾ.ਸ਼ੀਲਾ ਨੇ ਕਿਹਾ ਕਿ ਪਹਿਲੀ ਡਿਲੀਵਰੀ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਇਆ ਕਿ ਉਹ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਗਰਭਵਤੀ ਸੀ। ਤਕਲੀਫ ਹੋਣ ‘ਤੇ 26 ਦਿਨ ਬਾਅਦ ਉਹ ਦੁਬਾਰਾ ਸਾਡੇ ਕੋਲ ਆਈ।
ਆਰਿਫਾ ਦਾ ਪਹਿਲਾ ਬੱਚਾ ਨੋਰਮਲ ਡਿਲੀਵਰੀ ਨਾਲ ਹੋਇਆ ਹਾਲਾਂਕਿ ਉਹ ਬੱਚਾ ਸਮੇਂ ਤੋਂ ਪਹਿਲਾਂ ਜਨਮਿਆ ਸੀ। ਡਾਕਟਰਾਂ ਮੁਤਾਬਕ ਇਹ ਅਨੌਖੀ ਘਟਨਾ ਹੈ ਕਿਉਂਕਿ ਮਹਿਲਾ ਦੇ ਅੰਦਰ ਦੋ ਬੱਚੇਦਾਨੀਆ ਹਨ।
ਬੰਗਲਾਦੇਸ਼ ਦੀ ਵੈਬਸਾਈਟ ਬੀਡੀਨਿਊਜ਼ 24 ਨੂੰ ਆਰਿਫਾ ਦੇ ਪਤੀ ਸੁਮੋਨ ਵਿਸ਼ਵਾਸ ਨੇ ਕਿਹਾ, ਪਹਿਲੇ ਬੱਚੇ ਦੇ ਜਨਮ ਦੇ 26 ਦਿਨ ਬਾਅਦ ਉਹ ਦੁਬਾਰਾ ਬੀਮਾਰ ਪੈ ਗਈ। ਉਸਨੂੰ ਹਸਪਤਾਲ ਲੈ ਗਿਆ ਜਿੱਥੇ ਉਸਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।
ਡਾ. ਸ਼ੀਲਾ ਮੁਤਾਬਕ ਦੂਜੀ ਵਾਰ ਹਸਪਤਾਲ ਲਿਆਏ ਜਾਣ ਤੋਂ ਬਾਅਦ ਆਰਿਫਾ ਦਾ ਅਲਟਰਾਸੋਨੋਗਰਾਫੀ ਟੈਸਟ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਅੰਦਰ ਦੋ ਬੱਚੇਦਾਨੀਆਂ ਹੋਣ ਦੀ ਗੱਲ ਸਾਹਮਣੇ ਆਈ। ਪਹਿਲਾ ਬੱਚਾ ਪਹਿਲੀ ਬੱਚੇਦਾਨੀ ਨਾਲ ਤੇ ਜੁੜਵਾ ਬੱਚੇ ਦੂੱਜੀ ਬੱਚੇਦਾਨੀ ਤੋਂ ਜਨਮੇ ਹਨ।
ਪਹਿਲੀ ਵਾਰ ਇਸ ਤਰ੍ਹਾਂ ਦਾ ਮਾਮਲਾ 2006 ਵਿੱਚ ਆਇਆ ਸੀ ਜਦੋਂ ਬਰਤਾਨੀਆ ਦੀ ਇੱਕ ਮਹਿਲਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ ਉਸ ਦੇ ਅੰਦਰ ਵੀ ਦੋ ਬੱਚੇਦਾਨੀਆਂ ਸਨ।