ਕੈਨੇਡਾ ਦੀ ਪਾਰਲੀਮੈਂਟ ‘ਚ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੋਰੇ ਵੀ ਹੋ ਰਹੇ ਨੇ ਨਤਮਸਤਕ

TeamGlobalPunjab
1 Min Read

ਓਟਾਵਾ : ਵਿਸਾਖੀ ਦਾ ਤਿਉਹਾਰ ਜਿੱਥੇ ਪੰਜਾਬ ਵਿੱਚ ਤਾਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਹੀ ਜਾਂਦਾ ਹੈ, ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਹੋਰਨਾਂ ਦੇਸ਼ਾਂ ਦੀ ਤਾਂ ਉੱਥੇ ਰਹਿੰਦੇ ਪੰਜਾਬੀ ਵੀ ਵਿਸਾਖੀ ਦਾ ਤਿਉਹਾਰ ਬੜੇ ਹੀ ਚਾਅ ਅਤੇ ਉਮੰਗ ਨਾਲ ਮਨਾਉਂਦੇ ਹਨ। ਇਸ ਦੀ ਤਾਜਾ ਉਦਾਹਰਨ ਮਿਲੀ ਹੈ ਕੈਨੇਡਾ ਦੀ ਪਾਰਲੀਮੈਂਟ ‘ਚ ਜਿੱਥੇ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੈਨੇਡਾ ਦੀ ਪਾਰਲੀਮੈਂਟ ‘ਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਤੇ ਸ਼ਨੀਵਾਰ ਡੋਰਵਾਲ ਲਾਚੀਨ ਲਾਸੇਲ ਤੋਂ ਮੈਂਬਰ ਆਫ ਪਾਰਲੀਮੈਂਟ ਅੰਜੂ ਢਿੱਲੋਂ ਨੇ ਆਪਣੇ ਟਵਿਟਰ ਰਾਹੀਂ ਟਵੀਟ ਕਰਦਿਆਂ ਦੱਸਿਆ ਕਿ ਅੱਜ ਤੋਂ ਕੈਨੇਡਾ ਦੀ ਪਾਰਲੀਮੈਂਟ ‘ਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਜਿਨ੍ਹਾਂ ਦੇ ਭੋਗ ਸੋਮਵਾਰ ਨੂੰ ਪਾਏ ਜਾਣਗੇ। ਉਨ੍ਹਾਂ ਕਿਹਾ, ਕਿ ਵਿਸਾਖੀ ਖਾਲਸੇ ਦੇ ਜਨਮ ਦਿਹਾੜੇ ਦਾ ਪ੍ਰਤੀਕ ਹੈ ਤੇ ਇਹ ਸਾਨੂੰ ਸਮਾਨਤਾ, ਏਕਤਾ, ਨਿਰਸੁਆਰਥ ਸੇਵਾ ਕਰਨ ਦੀ ਅਤੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਯਾਦ ਕਰਵਾਉਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਕੈਨੇਡੇ ਦੇ ਬ੍ਰਿਟਿਸ਼ ਕੰਲੋਬੀਆ ‘ਚ ਵੀ ਅਪ੍ਰੈਲ ਮਹੀਨੇ ਨੂੰ ਖਾਲਸੇ ਦੇ ਜਨਮ ਦੀ ਯਾਦ ‘ਚ ਸਿੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਹੜੇ ਸਾਰਾ ਮਹੀਨਾ ਚੱਲਣ ਦੀ ਉਮੀਦ ਹੈ।

 

Share this Article
Leave a comment