ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਦੇ ਰੈਡ ਕਾਰਨਰ ਨੋਟਿਸ ਦੀ ਅਪੀਲ ਇੰਟਰਪੋਲ ਨੇ ਖਾਰਿਜ਼ ਕਰ ਦਿੱਤੀ। ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਨੇ ਗੁਰਪਤਵੰਤ ਸਿੰਘ ਪਨੂੰ ਖ਼ਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਪਨੂੰ ਰਿਫਰੈਂਡਮ 2020 ਰਾਏਸ਼ੁਮਾਰੀ ਨੂੰ ਲੈ ਕੇ ਕਾਫੀ ਸਰਗਰਮ ਹੈ। ਜਿਸ ਦੇ ਚਲਦਿਆਂ ਪਨੂੰ ਨੇ ਇੱਕ ਬਿਆਨ ਦਿੱਤਾ ਸੀ, ਜਿਸ ‘ਚ ਦੇਸ਼ ਨੂੰ ਤੋੜਨ ਵਾਲੀ ਗੱਲ ਉਸ ਨੇ ਕੀਤੀ ਸੀ ਅਤੇ ਪੰਜਾਬ ਪੁਲਿਸ ‘ਤੇ ਝੂਠਾ ਮਾਮਲਾ ਦਰਜ ਕਰਨ ਦੇ ਇਲਜ਼ਾਮ ਲਗਾਏ ਸਨ। ਗੁਰਪਤਵੰਤ ਪਨੂੰ ਖਿਲਾਫ ਇਸੇ ਕੇਸ ਨੂੰ ਅਧਾਰ ਬਣਾ ਕੇ ਇੰਟਰਪੋਲ ਨੂੰ ਅਪੀਲ ਕੀਤੀ ਸੀ, ਕਿ ਪਨੂੰ ਖ਼ਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇ। ਦਸੰਬਰ 2018 ‘ਚ ਇੱਕ ਡੋਜ਼ੀਅਰ ਪਨੂੰ ਦੇ ਖ਼ਿਲਾਫ ਇੰਟਰਪੋਲ ਨੂੰ ਦਿੰਦਿਆਂ ਉਸ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਪਾਕਿਸਤਾਨੀ ਖੂਫੀਆ ਏਜੰਸੀ ਆਈ ਐਸ ਆਈ ਨਾਲ ਸਬੰਧ ਉਜਾਗਰ ਕੀਤੇ ਸਨ। ਜਿਸ ਤੋਂ ਬਾਅਦ ਅਜਿਹੇ ਮਾਮਲਿਆਂ ‘ਚ ਬਣਾਈ ਗਈ ਇੱਕ ਏਜੰਸੀ ਨੇ ਇੱਕ ਡਿਟੇਲ ਰਿਪੋਰਟ ਤਿਆਰ ਕੀਤੀ ਸੀ ਜਿਸ ‘ਚ ਉਸ ਨੇ ਪਨੂੰ ਦੀਆਂ ਖਾਲਿਸਤਾਨ ਅਤੇ ਖ਼ਾਲਿਸਤਾਨੀ ਪੱਖੀ ਪਰਮਜੀਤ ਸਿੰਘ ਪੰਮਾ ਅਤੇ ਹਰਦੀਪ ਨਿੱਜ਼ਰ ਦੇ ਨਾਂਮ ਉਜਾਗਰ ਕੀਤੇ ਸਨ। ਜੋ ਮਾਮਲਾ ਇੰਟਰਪੋਲ ਨੇ ਖ਼ਾਰਜ਼ ਕੀਤਾ ਹੈ ਉਹ 7 ਮਈ 2017 ਨੂੰ ਮੁਹਾਲੀ ਦੇ ਸੋਹਾਣਾ ਪੁਲਿਸ ਸਟੇਸ਼ਨ ‘ਚ ਦਰਜ ਕੀਤਾ ਗਿਆ ਸੀ।