ਵਾਸ਼ਿੰਗਟਨ: ਐਸ਼-ਓ-ਆਰਾਮ ਤੇ ਆਲੀਸ਼ਾਨ ਥਾਵਾਂ ‘ਤੇ ਰਹਿਣਾ ਕਿਸਨੂੰ ਪਸੰਦ ਨਹੀਂ ਹੁੰਦਾ ? ਹਰ ਕੋਈ ਚਾਹੁੰਦਾ ਹੈ ਕਿ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਰਹੇ ਤੇ ਲੋਕਾਂ ਨਾਲ ਮਿਲੇ। ਪਰ, ਅਮਰੀਕਾ ਦਾ ਇੱਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਸਾਲ 2004 ਤੋਂ ਬਾਅਦ ਸਿਰਫ ਇੱਕ ਔਰਤ ਹੀ ਰਹਿ ਰਹੀ ਹੈ। ਉਹ ਔਰਤ ਇੱਕਲੀ ਹੀ ਇਸ ਪੂਰੇ ਸ਼ਹਿਰ ਦੀ ਦੇਖ ਰੇਖ ਕਰ ਰਹੀ ਹੈ।
ਅਮਰੀਕਾ ‘ਚ ਮੋਨੋਵੀ-ਨੇਬਰਾਸਕਾ ਨਾਮ ਦੇ ਸ਼ਹਿਰ ਦੀ ਕੁੱਲ ਆਬਾਦੀ ਇੱਕ ਹੈ ਤੇ ਉਹ ਵੀ ਇੱਕ 84 ਸਾਲ ਦੀ ਔਰਤ ਐਲਸੀ ਏਲਰ। ਐਲਸੀ ਸ਼ਹਿਰ ਦੇ ਪਾਣੀ ਤੇ ਬੀਜਲੀ ਦਾ ਕੁੱਲ ਟੈਕਸ ਲਗਭਗ 35 ਹਜਾਰ ਰੁਪਏ ਭਰਦੀ ਹੈ। ਉੱਥੇ ਹੀ ਇਸ ਸ਼ਹਿਰ ਦੀ ਦੇਖਭਾਲ ਵੀ ਕਰਦੀ ਹੈ। ਉਹ ਨਾਗਰਿਕ ਵੀ ਹੈ ਤੇ ਖੁਦ ਮੇਅਰ ਤੇ ਅਧੀਕਾਰੀ ਵੀ ਕਿਉਂਕਿ ਇੱਥੋਂ ਦੇ ਰੱਖ ਰਖਾਅ ਲਈ ਸਰਕਾਰ ਖੁਦ ਉਸ ਨੂੰ ਖਰਚ ਦਿੰਦੀ ਹੈ। ਐਲੀ ਹੀ ਤੈਅ ਕਰਦੀ ਹੈ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ।
ਅੱਜ ਤੋਂ 89 ਸਾਲ ਪਹਿਲਾਂ ਯਾਨੀ 1930 ‘ਚ ਇੱਥੋਂ ਦੀ ਆਬਾਦੀ 150 ਸੀ ਤੇ ਇਨ੍ਹਾਂ ਲਈ ਇੱਥੇ ਕਰਿਆਨਾ, ਪੋਸਟ ਆਫਿਸ, ਰੇਲ ਸੇਵਾ ਅਤੇ ਜੇਲ੍ਹ ਵੀ ਸੀ ਪਰ ਰੁਜਗਾਰ ਦੀ ਤਲਾਸ਼ ‘ਚ ਲੋਕ ਹੌਲੀ ਹੌਲੀ ਸ਼ਹਿਰ ਤੋਂ ਬਾਹਰ ਜਾਣ ਲੱਗੇ ਤੇ ਸਾਰੀਆਂ ਸੁਵੀਧਾਵਾਂ ਵੀ ਬੰਦ ਹੋਣ ਲੱਗੀਆਂ। ਐਲਸੀ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ, ਉਸਦੇ ਦੋਸਤ, ਪੜ੍ਹਾਈ ਤੇ ਵਿਆਹ ਵੀ ਇੱਥੇ ਹੀ ਹੋਇਆ ਸੀ। ਉਹ ਇਸ ਸ਼ਹਿਰ ਨੂੰ ਛੱਡ ਕੇ ਨਹੀਂ ਜਾ ਸਕਦੀ ਕਿਉਂਕਿ ਇਸ ਸ਼ਹਿਰ ਨਾਲ ਉਸਦੀਆਂ ਬਹੁਤ ਯਾਦਾਂ ਜੁੜੀਆਂ ਹਨ।
ਐਲਸੀ ਏਅਰਫੋਰਸ ‘ਚ ਵੀ ਕੰਮ ਕਰ ਚੁੱਕੀ ਹੈ ਤੇ ਉਸਦੇ ਦੋ ਬੱਚੇ ਤੇ ਸੱਤ ਪੌਤੇ-ਪੌਤੀਆਂ ਹਨ ਜੋ ਨੌਕਰੀ ਕਾਰਨ ਸ਼ਹਿਰ ਤੋਂ ਦੂਰ ਰਹਿੰਦੇ ਹਨ। ਐਲਸੀ ਖੁਦ ਵੀ ਇਸ ਸ਼ਹਿਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ। ਸਾਲ 2004 ਤੱਕ ਐਲਸੀ ਆਪਣੇ ਪਤੀ ਨਾਲ ਇੱਥੇ ਰਹਿ ਰਹੀ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਹ ਇੱਕਲੀ ਰਹਿ ਗਈ। ਐਲਸੀ ਮੋਟਲ ਚਲਾਉਂਦੀ ਹੈ ਉਹ ਇੱਥੇ ਆਉਣ ਜਾਣ ਵਾਲਿਆਂ ਟੂਰਿਸਟਾਂ ਨੂੰ ਚਾਹ ਨਾਸ਼ਤੇ ਦੀ ਸੁਵਿਧਾ ਵੀ ਦਿੰਦੀ ਹੈ।
ਇਸ ਸ਼ਹਿਰ ‘ਚ ਰਹਿੰਦੀ ਹੈ ਸਿਰਫ ਇੱਕ ਔਰਤ, ਹਰ ਮਹੀਨੇ ਭਰਦੀ ਹੈ 35,000 ਰੁਪਏ ਟੈਕਸ

Leave a Comment
Leave a Comment