ਕਰਾਕਸ: ਵੈਨੇਜ਼ੁਏਲਾ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਅਮਰੀਕੀ ਪ੍ਰਤਿਬੰਧਾਂ ਤੋਂ ਬਾਅਦ ਇਸ ਦੇਸ਼ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਬਿਜਲੀ ਨਹੀਂ ਹੈ ਤੇ ਕਈ ਇਲਾਕੇ ਹਨੇਰੇ ਵਿੱਚ ਡੁੱਬੇ ਹੋਏ ਹਨ। ਇੱਕ ਐੱਨਜੀਓ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਡਨੀ ਦੇ ਰੋਗ ਨਾਲ ਪੀੜਤ 15 ਮਰੀਜਾਂ ਦੀ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੂੰ ਡਾਇਲਾਇਸਸ ਦੀ ਜ਼ਰੂਰਤ ਸੀ ਪਰ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਡਾਇਲਾਇਸਸ ਨਹੀਂ ਮਿਲ ਸਕਿਆ। ਐੱਨਜੀਓ ਦੀ ਡਾਇਰੈਕਟਰ ਫਰਾਂਸਿਸਕੋ ਵੈਲੇਂਸਿਆ ਦੇ ਅਨੁਸਾਰ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਹੀ ਦਿਨ ਵਿੱਚ ਇਨ੍ਹਾਂ ਮਰੀਜਾਂ ਦੀ ਮੌਤ ਹੋਈ ਹੈ।
ਵੈਲੇਂਸਿਆ ਨੇ ਦੱਸਿਆ ਕਿ ਕਿਡਨੀ ਦੇ ਮਰੀਜਾਂ ਦੀ ਹਾਲਤ ਬਹੁਤ ਮਾੜੀ ਹੈ। ਇੱਥੇ 95 ਫੀਸਦੀ ਡਾਇਲਾਇਸਸ ਸੈਂਟਰ ਬਿਜਲੀ ਨਾ ਹੋਣ ਦੀ ਵਜ੍ਹਾ ਕਾਰਨ ਬੰਦ ਪਏ ਹਨ, ਹਾਲਾਤ ਨਹੀਂ ਸੁਧਰੇ ਤਾਂ 100 ਫ਼ੀਸਦੀ ਡਾਇਲਾਇਸਸ ਸੈਂਟਰ ਬੰਦ ਹੋ ਜਾਣਗੇ ਅਜਿਹੇ ਵਿੱਚ ਕਿਡਨੀ ਦੇ ਮਰੀਜਾਂ ਲਈ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਰ ਵਿੱਚ ਹੋਏ ਇਸ ਬਲੈਕਆਉਟ ਦੇ ਚਲਦੇ ਡਾਇਲਾਇਸਸ ਦੇ ਸਹਾਰੇ ਜੀਅ ਰਹੇ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ। ਦੱਸ ਦੇਈਏ ਕਿ ਵੈਨੇਜ਼ੁਏਲਾ ‘ਚ ਵੀਰਵਾਰ ਦੁਪਹਿਰ ਤੋਂ ਹੀ ਬਿਜਲੀ ਦੀ ਵੱਡੀ ਕਿੱਲਤ ਹੈ। ਦੇਸ਼ ਦੇ ਜਿਆਦਾਤਰ ਹਿੱਸੇ ਹਨੇਰੇ ਵਿੱਚ ਡੂਬੇ ਹਨ ਅਤੇ ਇਹ ਦੇਸ਼ ਦੇ ਇਤਹਾਸ ਦਾ ਸਭ ਤੋਂ ਭਿਆਨਕ ਬਲੈਕਆਉਟ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੇਸ਼ ਦੇ ਇਸ ਬਲੈਕਆਉਟ ਲਈ ਵੀ ਅਮਰੀਕਾ ਨੂੰ ਜ਼ਿੰਮੇਦਾਰ ਠਹਿਰਾਇਆ ਹੈ।
ਇੱਥੇ ਮਹਿੰਗਾਈ ਅਸਮਾਨ ਛੂ ਰਹੀ ਹੈ ਤੇ ਹਾਲਾਤ ਇਹ ਹਨ ਕਿ ਇੱਥੇ ਇੱਕ ਬਰੈਡ ਦੀ ਕੀਮਤ ਹਜ਼ਾਰਾਂ ਰੁਪਏ ਦੀ ਹੋ ਗਈ ਹੈ। ਇੱਕ ਕਿੱਲੋ ਮੀਟ ਲਈ 3 ਲੱਖ ਰੁਪਏ ਅਤੇ ਇੱਕ ਲਿਟਰ ਦੁੱਧ ਲਈ 80 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਇਥੋਂ ਦੀ ਸਰਕਾਰ ਨੇ ਦੁਨੀਆ ਭਰ ਦੇ ਦੇਸ਼ਾਂ ਤੋਂ ਗੁਹਾਰ ਲਗਾਈ ਹੈ ਕਿ ਉਹ ਇਥੋਂ ਦੇ ਹਾਲਾਤ ਸੁਧਾਰਣ ਵਿੱਚ ਉਨ੍ਹਾਂ ਦੀ ਮਦਦ ਕਰਨ।
ਉਥੇ ਹੀ ਕੋਲੰਬੀਆ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿੱਚ ਵੈਨੇਜ਼ੁਏਲਾ ਦੇ ਲਗਭਗ 10 ਲੱਖ ਲੋਕ ਇੱਥੇ ਆ ਕੇ ਸ਼ਰਣ ਲੈ ਚੁੱਕੇ ਹਨ ਜਿਸਦੇ ਚਲਦੇ ਉਨ੍ਹਾਂ ‘ਤੇ ਦਬਾਅ ਬਣ ਰਿਹਾ ਹੈ। ਇੱਥੇ ਮਹਿੰਗਾਈ ਦਰ 10 ਲੱਖ ਫ਼ੀਸਦੀ ਤੱਕ ਪਹੁੰਚ ਚੁੱਕੀ ਹੈ। ਵੈਨਜ਼ੂਏਲਾ ਵਿੱਚ ਇੱਕ ਕਪ ਕਾਫ਼ੀ ਦੀ ਕੀਮਤ 2000 ਬੋਲਿਵਰ ਹੈ। ਵੈਨੇਜ਼ੁਏਲਾ ਸਰਕਾਰ ਦਿਨ ਰਾਤ ਨੋਟ ਛਾਪ ਰਹੀ ਹੈ ਤਾਂਕਿ ਬਜਟ ਪੂਰਾ ਕੀਤਾ ਜਾ ਸਕੇ ਪਰ ਇਨ੍ਹਾਂ ਸਭ ਦੇ ਕਾਰਨ ਹਾਲਾਤ ਵਿਗੜ ਗਏ ਹਨ।
ਇਸ ਦੇਸ਼ ‘ਚ 22 ਰਾਜਾਂ ਦੀ ਬੱਤੀ ਹੋਈ ਗੁੱਲ, ਹਜ਼ਾਰਾਂ ਦੀ ਵਿਕ ਰਹੀ ਬਰੈਡ ਤੇ 80 ਹਜ਼ਾਰ ਰੁਪਏ ਲੀਟਰ ਦੁੱਧ

Leave a Comment
Leave a Comment