ਪੂਰੀ ਦੁਨੀਆ ‘ਚ ਬੁੱਧਵਾਰ ਸ਼ਾਮ ਤੋਂ ਲੈ ਕੇ ਰਾਤ ਤੱਕ ਫੇਸਬੁੱਕ, ਵਾਟਸਐਪ ਤੇ ਇੰਸਟਾਗਰਾਮ ਦੇ ਯੂਜ਼ਰਸ ਪਰੇਸ਼ਾਨ ਰਹੇ। ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਡਾਊਨ ਹੋਣ ਤੋਂ ਬਾਅਦ ਪੂਰੀ ਦੁਨੀਆ ਤੋਂ ਯੂਜ਼ਰਾਂ ਦੀਆਂ ਸ਼ਿਕਾਇਤਾਂ ਆਉਣੀਆ ਸ਼ੁਰੂ ਹੋ ਗਈਆਂ, ਹਾਲਾਂਕਿ 9 ਘੰਟੇ ਬੰਦ ਰਹਿਣ ਤੋਂ ਬਾਅਦ ਫੇਸਬੁੱਕ, ਵਾਟਸਐਪ ਤੇ ਇੰਸਟਾਗਰਾਮ ਦੀ ਸੇਵਾ ਸ਼ੁਰੂ ਹੋ ਗਈ।
ਫੇਸਬੁੱਕ ‘ਤੇ ਜਿੱਥੇ ਕੋਈ ਫਿਚਰ ਅਪਲੋਡ ਨਹੀਂ ਹੋ ਰਿਹਾ ਸੀ, ਉੱਥੇ ਹੀ ਇੰਸਟਾਗਰਾਮ ‘ਚ ਫੀਡ ਅਪਲੋਡ ਨਹੀਂ ਹੋ ਰਹੀ ਸੀ। ਇਸ ਤੋਂ ਇਲਾਵਾ ਵਾਟਸਐਪ ‘ਤੇ ਕੋਈ ਵੀ ਫਾਈਲ ਡਾਊਨਲੋਡ ਨਹੀਂ ਹੋ ਰਹੀ ਸੀ ਤੇ ਕਈ ਲੋਕਾਂ ਦੇ ਮੈਸੇਜ ਵੀ ਸੈਂਡ ਨਹੀਂ ਹੋ ਰਹੇ ਸਨ। ਉੱਥੇ ਹੀ Twitter ‘ਤੇ ਕਈ ਲੋਕਾਂ ਨੂੰ ਡਾਇਰੈਕਟ ਮੈਸਜ ਕਰਨ ‘ਚ ਪਰੇਸ਼ਾਨੀ ਆ ਰਹੀ ਸੀ।
ਫੇਸਬੁੱਕ, ਵਾਟਸਐਪ ਤੇ ਇੰਸਟਾਗਰਾਮ ਦੇ ਠੱਪ ਹੋਣ ਦੀ ਵਜ੍ਹਾ
ਫੇਸਬੁੱਕ ਨੇ ਇਸ ਆਉਟੇਜ ਬਾਰੇ ਵੀਰਵਾਰ ਨੂੰ ਆਪਣੇ ਇੱਕ ਬਿਆਨ ‘ਚ ਕਿਹਾ ਕਿ ਉਸਦੀ ਐਪ ਤੇ ਸਾਈਟ ‘ਤੇ ਫਾਈਲ ਅਪਲੋਡ ਅਤੇ ਡਾਊਨਲੋਡ ਕਰਨ ‘ਚ ਆ ਰਹੀ ਮੁਸ਼ਕਲ ਨੂੰ 9 ਘੰਟੇ ਬਾਅਦ ਠੀਕ ਕਰ ਲਿਆ ਗਿਆ ਹੈ। ਹੁਣ ਪੂਰੀ ਦੁਨੀਆ ‘ਚ ਫੇਸਬੁੱਕ, ਇੰਸਟਾਗਰਾਮ ਅਤੇ ਵਾਟਸਐਪ ਦੀ ਸੇਵਾ ਪੂਰੀ ਤਰ੍ਹਾਂ ਚਾਲੂ ਹੋ ਗਈ ਹੈ।
ਫੇਸਬੁੱਕ ਨੇ ਦੱਸਿਆ ਕਿ ਇਹ ਸਮੱਸਿਆ ਰੂਟੀਨ ਮੇਂਟੇਨੈਂਸ ਆਪਰੇਸ਼ਨ ਦੇ ਦੌਰਾਨ ਇੱਕ ਗਲਤੀ ਦੇ ਕਾਰਨ ਹੋਈ ਸੀ, ਹਾਲਾਂਕਿ ਫੇਸਬੁੱਕ ਨੇ ਇਸ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਮਾਰਚ ‘ਚ ਵੀ ਫੇਸਬੁੱਕ ਤੇ ਇੰਸਟਾਗਰਾਮ ਠੱਪ ਹੋਏ ਸਨ। ਫੇਸਬੁੱਕ ਤੇ ਇੰਸਟਾਗਰਾਮ ਦੇ ਯੂਜਰਸ ਦੀ ਗੱਲ ਕਰੋ, ਤਾਂ ਪੂਰੀ ਦੁਨੀਆ ‘ਚ ਫੇਸਬੁੱਕ ਦੇ 230 ਕਰੋੜ ਮੰਥਲੀ ਐਕਟਿਵ ਯੂਜ਼ਰਸ ਹਨ, ਉਥੇ ਹੀ ਇੰਸਟਾਗਰਾਮ ਨੂੰ ਜਿਸਦੀ ਵਰਤੋਂ 1 ਅਰਬ ਤੋਂ ਵੀ ਜ਼ਿਆਦਾ ਲੋਕ ਕਰਦੇ ਹਨ ।