ਇਰਾਨ ਨੇ ਟਰੰਪ ਦੇ ਸਿਰ ਤੇ ਰੱਖਿਆ 80 ਮਿਲੀਅਨ ਡਾਲਰ ਦਾ ਇਨਾਮ

TeamGlobalPunjab
1 Min Read

ਤਹਿਰਾਨ/ ਵਾਸ਼ਿੰਗਟਨ: ਅਮਰੀਕੀ ਹਮਲੇ ਵਿੱਚ ਇਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਅਤੇ ਅਮਰੀਕਾ ਦੋਵਾਂ ਨੇ ਇੱਕ-ਦੂੱਜੇ ਦੇ ਖਿਲਾਫ ਸਖ਼ਤ ਰੁਖ ਅਪਣਾਇਆ ਹੋਇਆ ਹੈ।

ਐਤਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਬਰੈਂਡ ਨਿਊ ਹਥਿਆਰਾਂ ਨਾਲ ਹਮਲੇ ਦੀ ਧਮਕੀ ਦਿੱਤੀ। ਅੰਤਰਰਾਸ਼ਟਰੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਮੁਤਾਬਕ, ਉਸ ਤੋਂ ਕੁੱਝ ਦੇਰ ਬਾਅਦ ਹੀ ਇਰਾਨ ਨੇ ਟਰੰਪ ਦਾ ਸਿਰ ਕਲਮ ਕਰਨ ‘ਤੇ 80 ਮਿਲੀਅਨ ਡਾਲਰ ਦਾ ਇਨਾਮ (ਲਗਭਗ 5.76 ਅਰਬ ਭਾਰਤੀ ਰੁਪਏ) ਦੇਣ ਦਾ ਐਲਾਨ ਕੀਤਾ ਹੈ।

ਜਨਰਲ ਸੁਲੇਮਾਨੀ ਦੇ ਅੰਤਮ ਸਸਕਾਰ ਦੇ ਦੌਰਾਨ ਇੱਕ ਸੰਸਥਾ ਨੇ ਇਰਾਨ ਦੇ ਸਾਰੇ ਨਾਗਰਿਕਾਂ ਵਲੋਂ ਇੱਕ ਡਾਲਰ ਦਾਨ ਕਰਨ ਦੀ ਅਪੀਲ ਕੀਤੀ ਹੈ। ਟਰੰਪ ਦੇ ਸਿਰ ਦੇ ਬਦਲੇ ਰੱਖੇ ਗਏ 80 ਮਿਲੀਅਨ ਡਾਲਰ ਦੀ ਰਕਮ ਨੂੰ ਇਕੱਠਾ ਕਰਨ ਲਈ ਸੰਸਥਾ ਨੇ ਸਾਰੇ ਇਰਾਨੀ ਨਾਗਰਿਕਾਂ ਨੂੰ ਦਾਨ ਦੀ ਅਪੀਲ ਕੀਤੀ ਹੈ। ਜਿਸ ਵੇਲੇ ਸੁਲੇਮਾਨੀ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ ਉਸ ਦੌਰਾਨ ਇਰਾਨੀ ਸੰਸਥਾ ਨੇ ਇਹ ਐਲਾਨ ਕੀਤਾ।

Share this Article
Leave a comment