ਇਰਾਨ ਨੂੰ ਅਮਰੀਕਾ ਦੀਆਂ ਖਾਸ ਥਾਵਾਂ ਤੇ ਬੰਬ ਸੁੱਟਣ ਦੀ ਸਲਾਹ ਦੇਣ ‘ਤੇ ਭਾਰਤੀ ਪ੍ਰੋਫੈਸਰ ਬਰਖਾਸਤ

TeamGlobalPunjab
2 Min Read

ਨਿਊਯਾਰਕ: ਅਮਰੀਕਾ-ਇਰਾਨ ਤਣਾਅ ‘ਤੇ ਮਜ਼ਾਕ ਕਰਨਾ ਇੱਕ ਭਾਰਤੀ ਮੂਲ ਦੇ ਪ੍ਰੋਫੈਸਰ ਨੂੰ ਮਹਿੰਗਾ ਪਿਆ। ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ।

ਪ੍ਰੋਫੈਸਰ ਆਸ਼ੀਨ ਫਾਂਸੇ ਨੇ ਫੇਸਬੁਕ ‘ਤੇ ਲਿਖਿਆ ਕਿ ਇਰਾਨ ਨੂੰ ਵੀ ਅਮਰੀਕਾ ‘ਚ ਹਮਲੇ ਲਈ 52 ਠਿਕਾਣਿਆਂ ਚੁਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕੁੱਝ ਥਾਵਾਂ ਦੇ ਨਾਮ ਵੀ ਦੱਸੇ। ਇਸ ਮਜ਼ਾਕ ਲਈ ਬੈਬਸਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਖਬਰਾਂ ਦੇ ਅਨੁਸਾਰ, ਕਾਲਜ ਪ੍ਰਸ਼ਾਸਨ ਨੇ ਕਿਹਾ ਅਾਸ਼ੀਨ ਫਾਂਸੇ ਵੱਲੋਂ ਕੀਤੀ ਗਈ ਫੇਸਬੁਕ ਪੋਸਟ ਸਾਡੇ ਮੁੱਲਾਂ ਅਤੇ ਕਾਲਜ ਦੇ ਸੰਸਕ੍ਰਿਤੀ ਦੇ ਖਿਲਾਫ ਹੈ। ਹਾਲਾਂਕਿ, ਉਨ੍ਹਾਂ ਨੇ 8 ਜਨਵਰੀ ਨੂੰ ਉਸ ਪੋਸਟ ਲਈ ਮੁਆਫੀ ਮੰਗ ਲਈ ਸੀ ਤੇ ਕਿਹਾ ਕਿ ਉਨ੍ਹਾਂ ਨੇ ਮਜ਼ਾਕ ਵਿੱਚ ਅਜਿਹਾ ਲਿਖਿਆ ਸੀ। ਉਨ੍ਹਾਂ ਦੀ ਪੋਸਟ ਨੂੰ ਲੋਕਾਂ ਨੇ ਇੱਕ ਖਤਰੇ ਦੇ ਰੂਪ ਵਿੱਚ ਵੇਖਿਆ।

ਕੁੱਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ ਸੀ ਸਾਡੇ ਨਿਸ਼ਾਨੇ ‘ਤੇ ਇਰਾਨ ਦੀ 52 ਥਾਵਾਂ ਹਨ, ਇਨ੍ਹਾਂ ਵਿੱਚ ਸੰਸਕ੍ਰਿਤਿਕ ਥਾਂਵਾਂ ਵੀ ਸ਼ਾਮਲ ਹਨ। ਜੇਕਰ ਉਹ ਸਾਡੇ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਅਸੀ ਉਨ੍ਹਾਂ ‘ਤੇ ਹਮਲਾ ਕਰਾਂਗੇ। ਟਰੰਪ ਦੇ ਜਵਾਬ ਵਿੱਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਸਰਕਾਰੀ ਕਿ ਵਾਸ਼ਿੰਗਟਨ ਸੰਸਕ੍ਰਿਤਿਕ ਥਾਵਾਂ ਨੂੰ ਨਿਸ਼ਾਨਾ ਨਹੀਂ ਬਣਾਵੇਗਾ ਅਸੀਂ ਕਾਨੂੰਨ ਦੇ ਤਹਿਤ ਹੀ ਜਵਾਬ ਦੇਵਾਂਗੇ ਲੜਾਈ ਦੌਰਾਨ ਅਜਿਹੀਆਂ ਥਾਵਾਂ ਨੂੰ ਨੁਕਸਾਨ ਪਹੁੰਚਾਉਣਾ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਕ੍ਰਾਈਮ ਹੈ ।

- Advertisement -

ਇਸੇ ‘ਤੇ ਆਸ਼ੀਨ ਨੇ ਫੇਸਬੁੱਕ ਤੇ ਲਿਖਿਆ ਕਿ ਇਰਾਨ ਨੂੰ ਵੀ ਅਮਰੀਕਾ ਦੀਆਂ ਥਾਵਾਂ ਦੀ ਚੋਣ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਵਿੱਚ ਮਾਲ ਆਫ ਅਮਰੀਕਾ ਜਾਂ ਅਮਰੀਕੀ ਸੈਲੀਬ੍ਰਿਟੀ ਕਿਮ ਕਰਦਾਰਸ਼ੀਅਨ ਦਾ ਘਰ ਸ਼ਾਮਿਲ ਹੋਣਾ ਚਾਹੀਦਾ ਹੈ।

ਮੇਰੇ ਮਜ਼ਾਕ ਨੂੰ ਲੋਕਾਂ ਨੇ ਗਲਤ ਤਰੀਕੇ ਨਾਲ ਲਿਆ: ਆਸ਼ੀਨ

ਉਨ੍ਹਾਂਨੇ ਕਿਹਾ ਕਿ ਲੋਕਾਂ ਨੇ ਮੇਰੇ ਮਜ਼ਾਕ ਨੂੰ ਗਲਤ ਤਰੀਕੇ ਨਾਲ ਲਿਆ। ਮੈਨੂੰ ਉਮੀਦ ਸੀ ਕਿ ਕਾਲਜ ਮੇਰਾ ਸਾਥ ਦੇਵੇਗਾ ਤੇ ਆਜ਼ਾਦ ਰੂਪ ਨਾਲ ਬੋਲਣ ਦੇ ਅਧਿਕਾਰ ਨੂੰ ਸਮਝੇਗਾ ਹਾਲਾਂਕਿ ਕਾਲਜ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਧਮਕੀ ਭਰੇ ਸ਼ਬਦਾਂ ਦੀ ਨਿੰਦਾ ਕਰਦਾ ਹੈ।

Share this Article
Leave a comment