ਇਮਰਾਨ ਖਾਨ ਦੀ ਵੱਡੀ ਭੁੱਲ ਬਣਿਆ ਪਾਕਿਸਤਾਨ ‘ਚ ਮਜ਼ਾਕ

TeamGlobalPunjab
2 Min Read

ਨਵੀਂ ਦਿੱਲੀ : ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬਿਲਾਵਲ ਭੂਟੋ ਨੂੰ ਸਾਹਿਬਾਂ ਕਹਿਣ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪੀਐਮ ਇਮਰਾਨ ਖਾਨ ਆਪਣੇ ਵਿਰੋਧੀ ਬਿਲਾਵਲ ਭੂਟੋ ਨੂੰ ‘ਸਾਹਿਬਾ’ ਕਹਿਣ ‘ਤੇ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਏ ਸਨ ਪਰ ਹੁਣ ਉਨ੍ਹਾਂ ਦੇ ਇੱਕ ਮੰਤਰੀ ਨੇ ਇੱਕ ਕਦਮ ਹੋਰ ਅੱਗੇ ਜਾ ਕੇ ਟਿੱਪਣੀ ਕਰ ਦਿੱਤੀ ਹੈ। ਦਰਅਸਲ ਇਮਰਾਨ ਖਾਨ ਨੇ ਬਿਲਾਵਲ ਭੁੱਟੋ ਨੂੰ ‘ਸਾਹਿਬਾ’ ਕਹਿ ਕੇ ਉਨ੍ਹਾਂ ਦਾ ਮਜਾਕ ਉਡਾਇਆ ਸੀ। ਇਮਰਾਨ ਖਾਨ ਨੇ ਆਪਣਾ ਬਿਆਨ ਦਿੰਦਿਆਂ ਕਿਹਾ ਸੀ ਕਿ, ” ਮੈਂ ਇੱਥੇ ਬਿਲਾਵਲ ਭੁੱਟੋ ‘ਸਾਹਿਬਾ’ ਦੀ ਤਰ੍ਹਾਂ ਆਪਣੀ ਮਾਂ ਦੀ ਛੱਡੀ ਵਿਰਾਸਤ ਦੇ ਦਮ ‘ਤੇ ਨਹੀਂ ਆਇਆ ਹਾਂ, ਬਲਕਿ ਸੰਘਰਸ਼ ਕਰਕੇ ਪਹੁੰਚਿਆ ਹਾਂ।”

ਇਮਰਾਨ ਦੇ ਇਸ ਤੰਜ ਦੇ ਜਵਾਬ ‘ਚ ਬਿਲਾਵਲ ਭੁੱਟੋ ਨੇ ਕਿਹਾ ਕਿ ,” ਜੇਕਰ ਖਾਨ ਸਾਬ੍ਹ ਸਮਝਤੀ ਹੈਂ ਕਿ ਇਸ ਤਰ੍ਹਾਂ ਦੇ ਕੁਮੈਂਟ ਦੇ ਕੇ ਉਹ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਹੈ ਤਾਂ ਉਹ ਸਿਰਫ ਆਪਣੇ ਆਪ ਦੀ ਬੇਇੱਜ਼ਤੀ ਕਰ ਰਿਹਾ ਹੈ।” ਬਿਲਾਵਲ ਭੁੱਟੋ ਅਤੇ ਇਮਰਾਨ ਖਾਨ ਦੀ ਇਸ ਬਿਆਨੀ ਲੜਾਈ ‘ਚ ਉੱਥੋਂ ਦੇ ਰੇਲ ਮੰਤਰੀ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਬਿਲਾਵਲ ਭੁੱਟੋ ‘ਤੇ ਬਿਆਨੀ ਹਮਲਾ ਬੋਲਦਿਆਂ ਕਿਹਾ ਕਿ,” ਹੁਣ ਟ੍ਰੇਨ ਪਟੜੀ ਤੋਂ ਉਤਰ ਗਈ ਹੈ। ਸਾਹਿਬ ਨੂੰ ਸਾਹਿਬਾ ਬੋਲ ਦਿੱਤਾ ਤਾਂ ਕੀ ਹੋ ਗਿਆ? ਮੈਂ ਦੂਰ ਤੋਂ ਦੇਖਦਾ ਹਾਂ ਤਾਂ ਪਰਵੇਜ ਬਿਲਾਵਲ ਨਜਰ ਆਉਂਦਾ ਹੈ ਅਤੇ ਨੇੜਿਓਂ ਦੇਖਦਾ ਹਾਂ ਤਾਂ ਪਰਵੀਨ ਨਜਰ ਆਉਂਦੀ ਹੈ।” ਉਨ੍ਹਾਂ ਕਿਹਾ ਕਿ,” ਗਧੇ ਨੂੰ ਰੰਗ ਕੇ ਜ਼ੈਬਰਾ ਨਹੀਂ ਬਣ ਜਾਂਦਾ ਗਧਾ ਗਧਾ ਰਹੇਗਾ ਅਤੇ ਜ਼ੈਬਰਾ ਜ਼ੈਬਰਾ ਰਹੇਗਾ..” ਇਮਰਾਨ ਖਾਨ ਦੇ ‘ਸਾਹਿਬਾ’ ਕਹਿਣ ਵਾਲੇ ਇਸ ਬਿਆਨ ਅਤੇ ਬਿਲਾਵਲ ਦੇ ਪਲਟਵਾਰ ਤੋਂ ਬਾਅਦ ਟਵੀਟਰ ਯੂਜਰਸ ਨੇ ਸਵਾਲ ਖੜ੍ਹੇ ਕੀਤੇ ਹਨ ਕਿ, ਕੀ ਮਹਿਲਾ ਹੋਣਾ ਅਪਮਾਨਜਨਕ ਗੱਲ ਹੈ?

ਦਰਅਸਲ ਇਸ ਹਫਤੇ ਇਮਰਾਨ ਖਾਨ ਇਰਾਨ ਪਹੁੰਚੇ ਸਨ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਜਰਮਨੀ ਅਤੇ ਜਾਪਾਨ ਦੀਆਂ ਸੀਮਾਵਾਂ ਇੱਕ ਦੂਜੇ ਨਾਲ ਲੱਗੇ ਹੋਣ ਦੀ ਗੱਲ ਕਹੀ। ਇਸ ਗਲਤ ਬਿਆਨ ਨੂੰ ਲੈ ਕੇ ਬਿਲਾਵਲ ਨੇ ਇਮਰਾਨ ਖਾਨ ਦੀ ਆਕਸਫ੍ਰੋਡ ਯੂਨੀਵਰਸਿਟੀ ਦੀ ਡਿਗਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਭੁੱਟੋ ਦੇ ਇਸ ਬਿਆਨ ਦਾ ਪਲਟਵਾਰ ਦਿੰਦਿਆਂ ਹੀ ਇਮਰਾਨ ਨੇ ਉਨ੍ਹਾਂ ਨੂੰ ਪਲਟਵਾਰ ਕੀਤਾ ਸੀ।

Share this Article
Leave a comment