ਇਤਿਹਾਸ ਰਚਣ ਦੀ ਰਾਹ ‘ਤੇ ਹਿੰਦੂ ਸਾਂਸਦ ਤੁਲਸੀ ਗਬਾਰਡ, 2020 ਦੀਆਂ ਚੋਣਾਂ ‘ਚ ਟਰੰਪ ਨੂੰ ਦੇਵੇਗੀ ਟੱਕਰ

Prabhjot Kaur
1 Min Read

ਵਾਸ਼ਿੰਗਟਨ: ਅਮਰੀਕੀ ਸਦਨ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਲੜਨ ਜਾ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੂੰ 2020 ‘ਚ ਚੁਣੌਤੀ ਦੇਣ ਲਈ ਹੁਣ ਤਕ 12 ਤੋਂ ਵੱਧ ਡੈਮੋਕ੍ਰੇਟਿਕ ਆਗੂਆਂ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਦੀ ਘੋਸ਼ਣਾ ਕੀਤੀ ਹੈ। ਉਥੇ ਹੀ ਸੰਸਦ ਮੈਂਬਰ ਐਲਿਜ਼ਾਬੈੱਥ ਵਾਰਨ ਮਗਰੋਂ 37 ਸਾਲਾ ਤੁਲਸੀ ਗਬਾਰਡ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਦੂਜੀ ਮਹਿਲਾ ਦਾਅਵੇਦਾਰ ਹੈ।

ਹਵਾਈ ਤੋਂ ਅਮਰੀਕੀ ਹਾਊਸ ਆਫ ਰੀਪ੍ਰੈਜ਼ੇਟੇਟਿਵ ‘ਚ 4 ਵਾਰ ਦੀ ਡੈਮੋਕ੍ਰੇਟ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸ਼ੁੱਕਰਵਾਰ ਨੂੰ ਦੱਸਿਆ, ਮੇਰਾ ਚੋਣਾਂ ‘ਚ ਖੜ੍ਹੀ ਹੋਣਾ ਤੈਅ ਹੈ ਅਤੇ ਮੈਂ ਅਗਲੇ ਹਫਤੇ ਦੇ ਅੰਦਰ-ਅੰਦਰ ਰਸਮੀ ਘੋਸ਼ਣਾ ਕਰ ਦੇਵਾਂਗੀ। ਗਬਾਰਡ ਨੇ ਬਚਪਨ ‘ਚ ਹੀ ਹਿੰਦੂ ਧਰਮ ਅਪਣਾ ਲਿਆ ਸੀ ਅਤੇ ਉਹ ਭਾਰਤੀ-ਅਮਰੀਕੀਆਂ ‘ਚ ਖਾਸ ਲੋਕ ਪ੍ਰਿਯ ਹੈ।

ਜੇਕਰ ਉਹ ਚੁਣੀ ਗਈ ਤਾਂ ਉਹ ਸਭ ਤੋਂ ਜਵਾਨ ਅਚੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਇਸ ਦੇ ਇਲਾਵਾ ਉਹ ਪਹਿਲੀ ਗੈਰ-ਈਸਾਈ ਜਾਂ ਪਹਿਲੀ ਹਿੰਦੂ ਹੋਵੇਗੀ ਜੋ ਇਸ ਉੱਚ ਅਹੁਦੇ ‘ਤੇ ਹੋਵੇਗੀ। ਹਾਲਾਂਕਿ ਅਮਰੀਕੀ ਰਾਜਨੀਤਕ ਪੰਡਤ ਤੁਲਸੀ ਦੇ ਜਿੱਤਣ ਦੀ ਵਧੇਰੇ ਸੰਭਾਵਨਾ ਨਹੀਂ ਪ੍ਰਗਟ ਕਰ ਰਹੇ।

Share this Article
Leave a comment