ਆਹ ਦੇਖੋ ਸਿੱਧੂ ਦੇ ਅਸਤੀਫੇ ਤੋਂ ਬਾਅਦ ਭੜ੍ਹਕ ਪਏ ਹਰਪਾਲ ਚੀਮਾਂ, ਕੈਪਟਨ ਅਤੇ ਸਿੱਧੂ ਸਣੇ ਸਾਰੀ ਕਾਂਗਰਸ ਵਜ਼ਾਰਤ ਨੂੰ ਲਪੇਟਦਿਆਂ ਕਿਹਾ ਸਭ ਰਲੇ ਹੋਏ ਨੇ

TeamGlobalPunjab
2 Min Read

ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਕੈਪਟਨ-ਸਿੱਧੂ ਵਿਵਾਦ ਸ਼ਾਇਦ ਇੱਕ ਨਵਾਂ ਮੋੜ ਲ ਲਏ। ਉਹ ਇਸ ਲਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਸਿੱਧੂ ਵੱਲੋਂ ਦਾ ਅਸਤੀਫਾ ਮਨਜੂਰ ਕਰਕੇ ਇਸ ਨੂੰ ਅਗਲੀ ਕਾਰਵਾਈ ਲਈ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਭੇਜ ਦਿੱਤਾ ਹੈ। ਇਹ ਅਸਤੀਫਾ ਭਾਵੇਂ ਹੋਰ ਕਿਸੇ ਨੂੰ ਹੋਵੇ ਜਾਂ ਨਾ ਪਰ ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਦਾ ਸਿਆਸੀ ਹਾਜਮਾ ਜਰੂਰ ਖਰਾਬ ਕਰ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ‘ਆਪ’ ਦੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਬਿਜਲੀ ਮਹਿਕਮਾਂ ਨਾ ਸੰਭਾਲਣ ਅਤੇ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਚੀਮਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਨਿਰਾਸ਼ ਕੀਤਾ ਹੈ।

ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦੇ ਮੁੱਦੇ ‘ਤੇ ਹਰਪਾਲ ਚੀਮਾਂ ਨੇ ਸਿੱਧੂ ਨੂੰ ਘੇਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਸਭ ਤੋਂ ਵੱਧ ਮਹਿੰਗੀ ਬਿਜਲੀ ਸੂਬਾ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਬਿਜਲੀ ਮਹਿਕਮੇਂ ਦਾ ਚਾਰਜ ਸੰਭਾਲ ਲੈਂਦੇ ਤਾਂ ਬਿਜਲੀ ਦੀਆਂ ਦਰਾ ਘਟਾ ਕੇ ਉਹ ਪੰਜਾਬੀਆਂ ਨੂੰ ਵੱਡੀ ਰਾਹਤ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਇਹ ਵਧੀਆ ਮੌਕਾ ਗਵਾ ਦਿੱਤਾ ਹੈ। ਇਸ ਦੇ ਨਾਲ ਹੀ ਹਰਪਾਲ ਚੀਮਾਂ ਨੇ ਕੈਪਟਨ ਦੇ ਬਾਕੀ ਵਜੀਰਾਂ ‘ਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੈਪਟਨ ਨਾਲ ਕੁਝ ਅਜਿਹੇ ਲੋਕ ਹਨ ਜਿਹੜੇ ਕਿਸੇ ਵੀ ਇਮਾਨਦਾਰ ਵਿਅਕਤੀ ਨੂੰ ਅੱਗੇ ਨਹੀਂ ਆਉਣ  ਦੇਣਾ ਚਾਹੁੰਦੇ ਤੇ ਸਿੱਧੂ ਵੀ ਇਨ੍ਹਾਂ ਲੋਕਾਂ ਦੀ ਸਾਜ਼ਿਸ਼ ਦਾ ਹੀ ਸ਼ਿਕਾਰ ਹੋਏ ਹਨ।

Share this Article
Leave a comment