ਪੈਰਿਸ: ਆਲੀਸ਼ਾਨ ਜੀਵਨ ਜਿਉਣ ਤੇ ਫਜ਼ੂਲਖਰਚੀ ਦੇ ਦੋਸ਼ਾਂ ਤੋਂ ਦੇ ਚਲਦਿਆਂ ਫਰਾਂਸ ਦੇ ਵਾਤਾਵਰਣ ਮੰਤਰੀ ਫ੍ਰਾਸੰਵਾਂ ਦਿ ਰੂਗੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।
ਰੂਗੀ ਨੇ ਕਿਹਾ, ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਮੀਡੀਆ ਵੱਲੋਂ ਕੀਤੀ ਜਾ ਰਹੀ ਲੀਚਿੰਗ ਕਾਰਨ ਮੇਰੇ ਲਈ ਪਿੱਛੇ ਹਟਣਾ ਜ਼ਰੂਰੀ ਹੋ ਗਿਆ। ਮੈਂ ਅੱਜ ਸਵੇਰੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤਾ।
https://www.facebook.com/francoisderugy/posts/10157546781043573
ਦੱਸਣਯੋਗ ਹੈ ਕਿ ਰੂਗੀ ਸਰਕਾਰ ‘ਚ ਪ੍ਰਧਾਨ ਮੰਤਰੀ ਐਡਵਰਡ ਫ਼ਿਲਿਪ ਮਗਰੋਂ ਦੂਜੇ ਨੰਬਰ ’ਤੇ ਸਨ। ਮੀਡੀਆ ਚ ਖ਼ਬਰ ਆਈ ਸੀ ਕਿ ਉਹ ਆਲੀਸ਼ਾਨ ਜੀਵਨ ਜੀਊਂਦੇ ਹਨ ਤੇ ਬੇਫਾਲਤੂ-ਖਰਚਾ ਕਰਦੇ ਹਨ।