ਹਰਿਆਣਾ(ਬਿੰਦੂ ਸਿੰਘ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਕਸੀਜਨ ਪਲਾਂਟਾਂ ਦੇ ਕੰਟ੍ਰੋਲ ਅਤੇ ਪ੍ਰਬੰਧਨ ਦਾ ਕੰਮ ਮਿਲਟਰੀ ਅਤੇ ਪੈਰਾ ਮਿਲਟਰੀ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਇੰਨ੍ਹਾਂ ਦੀ ਸੁਰੱਖਿਆ ਤੇ ਸੁਚਾਰੂ ਸੰਚਾਲਨ ਹੋ ਸਕੇ।
Control and Management of all Oxygen Generation Plants should be handed over to Military or Para Military Forces for safety and smooth functioning of the Plants.
— ANIL VIJ MINISTER HARYANA (@anilvijminister) May 7, 2021
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ 6 ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਪਲਾਂਟਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਅੰਬਾਲਾ ਤੋਂ ਬਾਅਦ ਹੁਣ ਪੰਚਕੂਲਾ, ਫਰੀਦਾਬਾਦ ਅਤੇ ਹਿਸਾਰ ਵਿਚ ਵੀ ਛੇਤੀ ਹੀ ਆਕਸੀਜਨ ਪਲਾਂਟ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਰਨਾਲ ਅਤੇ ਸੋੋਨੀਪਤ ਵਿਚ ਲਗਾਏ ਗਏ ਆਕਸੀਜਨ ਪਲਾਂਟਾਂ ਤੋਂ ਉਤਪਾਦਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ, ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੇ ਮਾਮਲੇ ਵਿਚ ਆਤਮਨਿਰਭਰ ਬਣਨ ਲਈ ਸਰਕਾਰ ਵੱਲੋਂ ਜੰਗੀ ਪੱਧਰ ‘ਤੇ ਕੰਮ ਜਾਰੀ ਹੈ।
ਵਿਜ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਵਿਚ ਬੱਚਿਆਂ ਦੀ ਵੈਕੀਸੀਨੇਸ਼ਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜਿਵੇਂ ਹੀ ਬੱਚਿਆਂ ਲਈ ਵੈਕਸੀਨ ਪ੍ਰਵਾਨ ਹੋਵੇਗੀ ਅਤੇ ਸੂਬੇ ਨੂੰ ਵੈਕਸੀਨ ਮਿਲ ਗਏ, ਉਂਜ ਹੀ ਬੱਚਿਆਂ ਦੇ ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।