ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਵਿਚਾਲੇ ਸ਼ਬਦੀ ਵਾਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਚੁਣੇ ਜਾਣ ‘ਤੇ ਰਾਸ਼ਟਰਪਤੀ ਟਰੰਪ ਭੜਕ ਗਏ ਹਨ। ਰਾਸ਼ਟਰਪਤੀ ਟਰੰਪ ਨੇ ਕਮਲਾ ਹੈਰਿਸ ਅਤੇ ਉਨ੍ਹਾਂ ਦੀ ਚੋਣ ਕਰਨ ਵਾਲੇ ਬਿਡੇਨ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ। ਟਰੰਪ ਨੇ ਕਮਲਾ ਦੀ ਚੋਣ ਨੂੰ ਚੁਣੌਤੀਆਂ ਭਰਿਆ ਦੱਸਿਆ।

ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣੇ ਜਾਣ ‘ਤੇ ਟਰੰਪ ਨੇ ਪੁਰਸ਼ਾਂ ਦੇ ਮਾਣ ਸਨਮਾਨ ‘ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਟਰੰਪ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਕਮਲਾ ਹੈਰਿਸ ਦੀ ਚੋਣ ਦੇ ਨਾਲ ਅਮਰੀਕਾ ਦੇ ਪੁਰਸ਼ ਸ਼ਰਮ ਮਹਿਸੂਸ ਕਰ ਸਕਦੇ ਹਨ।

ਟਰੰਪ ਦੇ ਇਸ ਬਿਆਨ ਤੋਂ ਬਾਅਦ ਕਮਲਾ ਹੈਰਿਸ ਅਤੇ ਬਿਡੇਨ ਵੀ ਚੁੱਪ ਨਾ ਰਹੇ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਤੁਲਨਾ ਹਿਟਲਰ ਨਾਲ ਕਰ ਦਿੱਤੀ। ਕਮਲਾ ਹੈਰਿਸ ਨੇ ਰਿਪਬਲਿਕਨ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਖਿਲਾਫ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਟਰੰਪ ਕਰੋਨਾ ਵਾਰਿਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ।

ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਤੇ ਸਿੱਧਾ ਇਲਜ਼ਾਮ ਲਗਾਇਆ ਕਿ ਟਰੰਪ ਰੰਗ ਭੇਦ ਦੇ ਆਧਾਰ ਤੇ ਦੇਸ਼ ਨੂੰ ਵੰਡ ਰਹੇ ਹਨ।

- Advertisement -

Share this Article
Leave a comment