ਟਾਂਗੜੀ ਇੰਸੋਰੈਂਸ ਗਰੁੱਪ ਦੇ ਮਾਲਕ ਅਸ਼ਵਨੀ ਤਾਂਗੜੀ ਵੱਲੋਂ ਆਪਣੇ ਦੋਸਤਾਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ ।
ਕੋਰੋਨਾ ਮਹਾਂਮਾਰੀ ਦੌਰਾਨ ਵੀ ਤਾਂਗੜੀ ਗਰੁੱਪ ਵੱਲੋਂ ਸਮਾਜ ਸੇਵੀ ਸੰਸਥਾ ਸ਼ੁਭ ਹੈਲਪਿੰਗ ਹੈਂਡ ਦੇ ਸਹਿਯੋਗ ਨਾਲ ਵੀਹ ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ । ਇਸ ਫੰਡ ਨਾਲ ਉਹਨਾਂ ਪੰਜਾਬ ਵਿੱਚ ਪੰਦਰਾਂ ਆਕਸੀਜਨ ਮਸ਼ੀਨਾਂ ਅਤੇ ਹੋਰ ਮੈਡੀਕਲ ਸਾਜੋ ਸਮਾਨ ਡੋਨੇਟ ਕੀਤਾ ਅਤੇ ਬਾਕੀ ਬਚਦੀ ਰਾਸ਼ੀ ਮਿਸੀਸਾਗਾ ਸਥਿਤ ਸਵਾਮੀ ਨਰਾਇਣ ਮੰਦਰ ਦੇ ਪ੍ਰਬੰਧਕਾਂ ਨੂੰ ਭੇਂਟ ਕੀਤੀ ਗਈ ਜੋ ਕਿ ਭਾਰਤ ‘ਚ ਕੋਰੋਨਾ ਮਹਾਂਮਾਰੀ ਲਈ ਮੰਦਰ ਵੱਲੋਂ ਚੱਲ ਰਹੀ ਸੇਵਾ ਵਿੱਚ ਵਰਤੀ ਜਾਵੇਗੀ।