ਅਲਬਰਟਾ, ਬੀਸੀ ਅਤੇ ਓਨਟਾਰੀਓ ਵਿਚ ਕੀ ਹੈ ਕੋਰੋਨਾ ਦੀ ਸਥਿਤੀ- ਪੜ੍ਹੋ ਪੂਰੀ ਖਬਰ

TeamGlobalPunjab
2 Min Read

ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਬੀਤੇ ਦਿਨ ਪ੍ਰੋਵਿੰਸ ਵਿੱਚ 187 ਕਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰੋਵਿੰਸ ਵਿੱਚ ਕੁੱਲ ਕੇਸਾਂ ਦੀ ਗਿਣਤੀ 3095 ਹੋ ਗਈ ਹੈ। ਬੀਤੇ ਦਿਨ 2 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਵੀ ਹੋਈ ਹੈ।ਡਾ. ਹਿੰਸ਼ਾ ਮੁਤਾਬਕ1273 ਮਰੀਜ਼ ਹੁਣ ਤੱਕ ਕਰੋਨਾ ਨੂੰ ਹਰਾ ਕੇ ਘਰ ਪਰਤ ਚੁੱਕੇ ਹਨ ਅਤੇ 29 ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਆਊਟ ਬ੍ਰੇਕ ਹੋ ਚੁੱਕੀ ਹੈ। ਪ੍ਰੋਵਿੰਸ ਵਿੱਚ ਹੁਣ ਤੱਕ 61 ਮਰੀਜ਼ਾਂ ਦੀ ਮੌਤ ਕੋਵਿਡ-19 ਕਾਰਨ ਹੋਈ ਹੈ।

ਬ੍ਰਿਟਿਸ਼ ਕੋਲੰਬੀਆ ਦੀ ਚੀਫ਼ ਮੈਡੀਕਲ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਬੀਤੇ ਦਿਨ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਕੇਸਾਂ ਦੀ ਗਿਣਤੀ1724 ਹੋ ਗਈ ਹੈ ਅਤੇ ਬੀਤੇ ਦਿਨ ਕਿਸੇ ਵੀ ਨਵੇਂ ਲੌਂਗ ਟਰਮ ਕੇਅਰ ਸੈਂਟਰ ਵਿੱਚ ਆਊਟਬ੍ਰੇਕ ਨਹੀਂ ਹੋਈ ਹੈ। ਬੀਤੇ ਦਿਨ 1 ਮਰੀਜ਼ ਦੀ ਹੋਰ ਮੌਤ ਵੀ ਹੋਈ ਹੈ ਅਤੇ 1041 ਮਰੀਜ਼ ਠੀਕ ਹੋ ਕੇ ਘਰ ਵੀ ਪਰਤ ਚੁੱਕੇ ਹਨ। ਬੀਸੀ ਵਿੱਚ 109 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਤੇ 51 ਆਈਸੀਯੂ ਵਿੱਚ ਭਰਤੀ ਹਨ। ਵੈਨਕੂਵਰ ਕੋਸਟਲ ਹੈਲਥ ਰੀਜਨ ਵਿੱਚ ਪੌਲਟਰੀ ਪ੍ਰੋਸੈਸਿੰਗ ਪਲਾਂਟ ਵਿੱਚ ਆਊਟਬ੍ਰੇਕ ਵੀ ਹੋਈ ਹੈ। ਪ੍ਰੋਵਿੰਸ ਵਿੱਚ ਸਭ ਤੋਂ ਜਿਆਦਾ ਕੇਸ ਵੈਨਕੂਵਰ ਕੋਸਟਲ ਹੈਲਥ ਰੀਜਨ ਵਿੱਚ 707 ਅਤੇ ਫਰੇਜ਼ਰ ਹੈਲਥ ਰੀਜਨ ਵਿੱਚ 715 ਸਾਹਮਣੇ ਆਏ ਹਨ।

ਜੇਕਰ ਓਨਟਾਰੀਓ ਦੀ ਗੱਲ ਕਰੀ ਜਾਵੇ ਤਾਂ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੁੱਲ ਕੇਸਾਂ ਦੀ ਗਿਣਤੀ 11735 ਹੋ ਗਈ ਹੈ ਅਤੇ ਬੀਤੇ ਦਿਨ 551 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਮੁਤਾਬਕ ਪ੍ਰਭਾਵਿਤ ਮਰੀਜ਼ਾਂ ਵਿੱਚ 57 ਪ੍ਰਤੀਸ਼ਤ ਔਰਤਾਂ ਹਨ। ਹੁਣ ਤੱਕ ਓਨਟਾਰੀਓ ਵਿੱਚ 622 ਮੌਤਾਂ ਹੋ ਚੁੱਕੀਆ ਹਨ। ਜਿੰਨ੍ਹਾਂ ਵਿੱਚ ਬੀਤੇ ਕੱਲ੍ਹ 38 ਦਾ ਵਾਧਾ ਹੋਇਆ ਹੈ।ਹੁਣ ਤੱਕ 5806 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਜੋ ਕਿ ਕੁੱਲ੍ਹ ਕੇਸਾਂ ਦਾ 50 ਫੀਸਦੀ ਅੰਕੜਾ ਬਣਦਾ ਹੈ।ਓਨਟਾਰੀਓ ਵਿੱਚ ਕੁੱਲ 174170 ਟੈੱਸਟ ਕੀਤੇ ਗਏ ਹਨ ਜਦਕਿ ਬੀਤੇ ਕੱਲ੍ਹ 9330 ਟੈੱਸਟ ਕੀਤੇ ਗਏ ਸਨ।

Share this Article
Leave a comment