ਅਮਰੀਕਾ ਨਵੰਬਰ ‘ਚ ਜ਼ਮੀਨੀ ਸਰਹੱਦਾਂ  ਨੂੰ ਗੈਰ-ਜ਼ਰੂਰੀ ਯਾਤਰਾ ਲਈ ਦੁਬਾਰਾ ਖੋਲ੍ਹੇਗਾ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ  ਕੋਰੋਨਾ ਮਹਾਂਮਾਰੀ ਕਾਰਨ ਸੀਲ ਕੀਤੀਆਂ  ਜ਼ਮੀਨੀ  ਸਰਹੱਦਾਂ  ਨੂੰ ਅਗਲੇ ਮਹੀਨੇ ਗੈਰ-ਜ਼ਰੂਰੀ ਯਾਤਰਾ ਲਈ  ਖੋਲ੍ਹਣ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਦੇ ਕਾਰਨ ਸਰਹੱਦਾਂ  ਨੂੰ  19 ਮਹੀਨੇ ਪਹਿਲਾਂ ਬੰਦ ਕਰ ਦਿਤਾ ਸੀ। ਹੁਣ ਦੂਜੇ ਦੇਸ਼ਾਂ ਦੇ ਲੋਕ ਅਮਰੀਕਾ ਆ ਸਕਣਗੇ, ਪਰ ਦਾਖ਼ਲਾ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਕੋਰੋਨਾ ਵੈਕਸੀਨੇਸ਼ਨ ਲੱਗਾ ਹੈ।

ਦੱਸ ਦਈਏ ਕਿ ਅਮਰੀਕਾ ਵਿੱਚ ਅਜੇ ਵੀ ਕੋਰੋਨਾ ਵਾਇਰਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ । ਇਹ ਕੋਰੋਨਾ ਨਾਲ ਪ੍ਰਭਾਵਤ ਦੇਸ਼ਾਂ ਦੀ ਸੂਚੀ ‘ਚ ਟਾਪ ‘ਤੇ ਹੈ।

Share this Article
Leave a comment