ਅਬੂਜਾ, ਨਾਈਜੀਰੀਆ : ਭਾਰਤ ਸਰਕਾਰ ਸ਼ਰਤਾਂ ਨਾ ਮੰਨਣ ‘ਤੇ ਟਵਿੱਟਰ ਖ਼ਿਲਾਫ਼ ਕਾਰਵਾਈ ਕਰਨ ਦੀ ਹਾਲੇ ਚੇਤਾਵਨੀ ਹੀ ਦੇ ਰਹੀ ਹੈ ਪਰ ਨਾਈਜੀਰੀਆ ਸਰਕਾਰ ਨੇ ਟਵਿੱਟਰ ਤੇ ‘ਐਕਸ਼ਨ’ ਵੀ ਕਰ ਦਿੱਤਾ।
ਨਾਈਜੀਰੀਆ ਦੀ ਸਰਕਾਰ ਨੇ ਟਵਿੱਟਰ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਹੈ। ਸਰਕਾਰ ਨੇ ਟਵਿੱਟਰ ਨੂੰ ਅਨਿਸ਼ਚਿਤ ਕਾਲ ਲਈ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਮਾਇਕਰੋ ਬਲਾਗਿੰਗ ਪਲੇਟਫਾਰਮ ‘ਤੇ ਦੋਹਰਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੇ ਪੱਛਮੀ ਅਫਰੀਕੀ ਦੇਸ਼ ਵਿਚ ਵੱਖਵਾਦੀਆਂ ਦਾ ਸਮਰਥਨ ਕੀਤਾ ਹੈ। ਸੂਚਨਾ ਅਤੇ ਸੰਸਕ੍ਰਿਤ ਮੰਤਰੀ ਲਾਈ ਮੁਹੰਮਦ ਨੇ ਮਾਇਕਰੋ ਬਲਾਗਿੰਗ ਪਲੇਟਫਾਰਮ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਨਿਊਜ਼ ਏਜੰਸੀ ਸਿਨਸ਼ੂਆ ਦੀ ਰਿਪੋਰਟ ਮੁਤਾਬਕ ਲਾਈ ਮੁਹੰਮਦ ਨੇ ਨਾਈਜੀਰੀਆ ਦੇ ਕਾਰਪੋਰੇਟ ਦੀ ਹੋਂਦ ਨੂੰ ਕਮਜ਼ੋਰ ਕਰਨ ਵਿਚ ਸਮੱਰਥ ਗਤੀਵਿਧੀਆਂ ਲਈ ਟਵਿੱਟਰ ਦਾ ਲਗਾਤਾਰ ਇਸਤੇਮਾਲ ਕਰਨ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਸਰਕਾਰ ਨੇ ਰਾਸ਼ਟਰੀ ਪ੍ਰਸਾਰਣ ਕਮਿਸ਼ਨ ਨੂੰ ਨਾਈਜੀਰੀਆ ਵਿਚ ਸਾਰੇ ਓਟੀਟੀ ਅਤੇ ਸੋਸ਼ਲ ਮੀਡੀਆ ਸੰਚਾਲਨ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਤੁੰਰਤ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਸਰਕਾਰ ਨੇ ਦੇਸ਼ ਵਿਚ ਟਵਿੱਟਰ ਦੇ ਸੰਚਾਲਨ ਬਾਰੇ ਵੀ ਸ਼ੱਕ ਪ੍ਰਗਟਾਇਆ।
ਦਰਅਸਲ ਟਵਿੱਟਰ ਨੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਵਿਵਾਦਿਤ ਟਵੀਟ ਨੂੰ ਹਟਾ ਦਿੱਤਾ, ਜਿਸ ਵਿਚ ਉਨ੍ਹਾਂ ਨੇ ਸਾਲ 1967 ਤੋਂ 1970 ਵਿਚ ਦੇਸ਼ ਦੇ 30 ਮਹੀਨਿਆਂ ਦੇ ਗ੍ਰਹਿਯੁੱਧ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਕੁਝ ਕੋਲ ਚਾਹੁੰਦੇ ਸਨ ਕਿ ਸਰਕਾਰ ਅਸਫ਼ਲ ਹੋ ਜਾਵੇ।
ਰਾਸ਼ਟਰਪਤੀ ਨੇ ਮੰਗਲਵਾਰ ਰਾਤ ਟਵੀਟ ਕੀਤਾ ਸੀ ਕਿ ਅੱਜ ਦੁਰਵਿਵਹਾਰ ਕਰਨ ਵਾਲਿਆਂ ਵਿਚੋਂ ਕਈ ਨਾਈਰੀਆਈ ਗ੍ਰਹਿਯੁੱਧ ਦੌਰਾਨ ਹੋਏ ਵਿਨਾਸ਼ ਅਤੇ ਜਾਨ ਮਾਲ ਦੇ ਨੁਕਸਾਨ ਬਾਰੇ ਨਹੀਂ ਜਾਣਦੇ ਹਨ।