ਅਮਨ ਅਰੋੜਾ ਨੂੰ ਆਇਆ ਗੁੱਸਾ, ਕਹਿੰਦਾ ਜਿੰਨਾਂ ਸਮਾਂ ਮੰਤਰੀਆਂ ਨੂੰ ਕੁਰਸੀ ਖੁੱਸਣ ਦਾ ਨਹੀਂ ਹੋਵੇਗਾ ਡਰ ਉੰਨਾਂ ਸਮਾਂ ਪੰਜਾਬ ‘ਚ ਨਹੀਂ ਰੁਕ ਸਕਦੀ ਲੁੱਟ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਹਰ ਦਿਨ  ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਕਮੀਆਂ ਗਿਣਵਾਉਂਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਅਮਨ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਤਿੰਨ ਪ੍ਰਾਈਵੇਟ ਬਿੱਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਬਿੱਲ ਸ਼ਰਾਬ ਮਾਫੀਆ ਨੂੰ ਲੈ ਕੇ ਹੈ। ਅਰੋੜਾ ਨੇ ਕਿਹਾ ਕਿ ਪੰਜਾਬ ਅੰਦਰ ਅੱਜ ਸਿਰਫ 52 ਸੋ ਤੋਂ 53 ਸੌ ਕਰੋੜ ਮਾਲੀਆ ਸ਼ਰਾਬ ਤੋਂ ਇਕੱਠਾ ਹੁੰਦਾ ਹੈ ਅਤੇ ਜੇਕਰ ਸਰਕਾਰ  ਉਨ੍ਹਾਂ ਦੀ ਗੱਲ ਮੰਨ ਕੇ ਲੀਕੂਅਰ ਕਾਰਪੋਰੇਸ਼ਨ ਬਣਾਉਂਦੀ ਹੈ ਤਾਂ ਜਿੰਨੀ ਵੀ ਸ਼ਰਾਬ ਦੀ ਸਮਗਲਿੰਗ ਬਿਨਾਂ ਅਕਸਾਈਜ਼ ਭਰੇ ਹੁੰਦੀ ਹੈ ਜੇਕਰ ਉਸ ‘ਤੇ ਕੰਟਰੋਲ ਕਰ ਲਿਆ ਜਾਵੇ ਤਾਂ ਸ਼ਰਾਬ ਤੋਂ 11-12 ਹਜ਼ਾਰ ਕਰੋੜ ਰੁਪਏ ਮਾਲੀਆ ਇਕੱਠਾ ਹੋਵੇਗਾ।

ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੱਦਾਵਰ ਸਿਆਸੀ ਆਗੂ ਅਤੇ ਅਫਸਰ ਮਿਲ ਕੇ ਲੁੱਟ ਕਰ ਰਹੇ ਹਨ। ਇੱਥੇ ਹੀ ਉਨ੍ਹਾਂ ਬਿਜਲੀ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਥਰਮਲ ਪਲਾਟਾਂ ਨਾਲ ਕੀਤੇ ਸਮਝੌਤਿਆਂ ‘ਤੇ ਹੁਣ ਸੱਤਾਧਾਰੀ ਸਰਕਾਰ ਪੁਸ਼ਤ ਪਨਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਿਰਫ ਉਹ ਹੀ ਨਹੀਂ ਕਹਿ ਰਹੇ ਬਲਕਿ ਕਾਂਗਰਸੀ ਮੰਤਰੀ ਵੀ ਕਹਿਣ ਲੱਗ ਪਏ ਹਨ। ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਪੀਕਰ ਤੋਂ ਤੀਜੀ ਮੰਗ ਹਿੱਤਾਂ ਦੇ ਟਕਰਾਅ ਦੇ ਬਿੱਲ ਲਈ ਕੀਤੀ ਗਈ ਹੈ।

Share this Article
Leave a comment