ਹੋਰ ਦਵੋ ਜਵਾਕਾਂ ਨੂੰ ਫੋਨ, 3 ਸਾਲਾ ਬੱਚੇ ਨੇ 48 ਸਾਲ ਲਈ Lock ਕੀਤਾ ਪਿਤਾ ਦਾ Apple iPad

ਛੋਟੇ ਬੱਚਿਆਂ ਨੂੰ ਆਪਣਾ ਜਰੂਰੀ ਸਮਾਨ, ਖਾਸ ਕਰ ਕੇ ਮੋਬਾਇਲ, ਕੰਪਿਊਟਰ ਤੇ ਟੈਬਲੇਟ ਤੋਂ ਦੂਰ ਰੱਖਣਾ ਕਿਉਂ ਜ਼ਰੂਰੀ ਹੈ ਇਹ ਖਬਰ ਪੜ੍ਹ ਕੇ ਤੁਹਾਨੂੰ ਖੁਦ ਸਮਝ ਆ ਜਾਵੇਗਾ। ਅਮਰੀਕਾ ਦੇ ਈਵਾਨ ਓਸਨੋਸ ਪੇਸ਼ੇ ਤੋਂ ਪੱਤਰਕਾਰ ਹਨ ਤੇ ਉਨ੍ਹਾਂ ਦਾ 3 ਸਾਲ ਦਾ ਛੋਟਾ ਜਿਹਾ ਬੱਚਾ ਹੈ। ਇਵਾਨ ਕਿਤੇ ਗਏ ਹੋਏ ਸਨ ਇਸ ਦੇ ਚਲਦਿਆਂ ਉਨ੍ਹਾਂ ਦੇ ਬੇਟੇ ਨੇ ਪਿਤਾ ਨਾ ਪਰਸਨਲ iPad ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮਾਸੂਮ ਬੱਚੇ ਨੇ ਯਕੀਨਨ ਬਹੁਤ ਵਾਰ ਗਲਤ ਪਾਸਵਰਡ ਲਗਾਇਆ ਜਿਸ ਤੋਂ ਬਾਅਦ ਉਸਦਾ iPad 48 ਸਾਲ ਲਈ ਲਾਕ ਹੋ ਗਿਆ।

ਐਪਲ ਡਿਵਾਇਸ ਡਾਟਾ ਨਿੱਜਤਾ ਅਤੇ ਸੁਰੱਖਿਆ ਦੇ ਮਾਮਲੇ ਵਿਚ ਕਾਫ਼ੀ ਮਜਬੂਤ ਹੁੰਦੇ ਹਨ ਪਰ ਕਈ ਵਾਰ ਇਹ ਸੁਰੱਖਿਅਤ ਚੀਜ਼ਾਂ ਤੁਹਾਡੇ ਉਤੇ ਹੀ ਭਾਰੂ ਪੈਣ ਲੱਗਦੀਆਂ ਹਨ। ਕੋਈ ਯੂਜ਼ਰ ਵਾਰ-ਵਾਰ ਪਾਸਵਰਡ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਡਿਵਾਇਸ ਦੇ ਜ਼ਿਆਦਾ ਸਮੇਂ ਲਈ ਲੌਕ ਹੋਣ ਦਾ ਡਰ ਵਧ ਜਾਂਦਾ ਹੈ।

ਓਸਨੋਸ ਨੇ ਟਵਿਟਰ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਤੇ ਲੋਕਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ ਉਨ੍ਹਾਂ ਨ ਆਪਣੇ iPad ਸਕਰੀਨ ਦੀ ਓਟ ਵੀ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ iPad is disabled. Try again in 25,536,442 minutes. ਇਵਾਨ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਇਹ ਦਿਖਣ ‘ਚ ਫਰਜ਼ੀ ਲਗ ਸਕਦਾ ਹੈ ਪਰ ਇਹ ਮੇਰਾ iPad ਹੈ ਇਸਨੂੰ ਮੇਰੇ 3 ਸਾਲ ਬੇਟੇ ਨੀ ਕਈ ਵਾਰ ਅਨਲਾਕ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਆਈਡਿਆ ਹੈ?

ਜੇ ਤੁਹਾਡੇ ਸਾਹਮਣੇ ਅਜਿਹੀ ਸਮੱਸਿਆ ਆਵੇ ਤਾਂ ਫੋਨ, ਆਈਪੈਡ, ਆਈਪੌਡ ਨੂੰ ਕੰਪਿਊਟਰ ਨਾਲ ਕੁਨੈਕਟ ਕਰੋ। iOs ਡਿਵਾਇਸ ਉਤੇ ਬੈਕਅਪ ਰੱਖ ਲਵੋ ਅਤੇ ਇੰਸਟਾਲੇਸ਼ਨ ਹੋਣ ਦੀ ਉਡੀਕ ਕਰੋ ਜਾਂ ਅਪਣੇ ਡਿਵਾਈਸ ਨੂੰ ਰਿਕਵਰੀ ਮੋਡ ਵਿਚ ਲਿਆਓ ਅਤੇ ਡਿਵਾਈਸ ਨੂੰ ਰੀਸੈੱਟ ਕਰਨ ਦੀ ਕੋਸ਼ਿਸ਼ ਕਰੋ।

Check Also

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ, ਬਾਇਡਨ CAATSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਕਰਨਗੇ ਤੇਜ਼

ਵਾਸ਼ਿੰਗਟਨ: ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਡੈਮੋਕਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ …

Leave a Reply

Your email address will not be published.