Home / ਜੀਵਨ ਢੰਗ / ਹੁਣ ਭੰਗ ਦੂਰ ਕਰੇਗੀ ਭੁੱਲਣ ਦੀ ਬਿਮਾਰੀ

ਹੁਣ ਭੰਗ ਦੂਰ ਕਰੇਗੀ ਭੁੱਲਣ ਦੀ ਬਿਮਾਰੀ

ਆਮ ਤੌਰ ‘ਤੇ ਲੋਕਾਂ ਨੂੰ ਭੁੱਲਣ ਦੀ ਬਿਮਾਰੀ ਵੱਧਦੀ ਉਮਰ ‘ਚ ਲਗਦੀ ਹੈ ਪਰ ਤੁਹਾਨੂੰ ਇਸ ਗੱਲ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸਦਾ ਵੀ ਇਲਾਜ ਹੈ ਜਿਸਦੇ ਨਾਲ ਤੁਸੀਂ ਇਹ ਪਰੇਸ਼ਾਨੀ ਦੂਰ ਕਰ ਸਕਦੇ ਹੋ। ਜੀ ਹਾਂ, ਸਿਹਤ ਦਾ ਧਿਆਨ ਰੱਖਦੇ ਹੋਏ ਤੁਸੀਂ ਇੱਕ ਚੀਜ਼ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡੀ ਯਾਦਾਸ਼ਤ ਨੂੰ ਮਜਬੂਤ ਬਣਾਉਣ ਵਿੱਚ ਮਦਦ ਕਰੇਗਾ। ਭੰਗ ਇੱਕ ਔਸ਼ਧੀ ਹੁੰਦੀ ਹੈ ਜਿਸ ਵਿੱਚ ਬਹੁਤ ਨਸ਼ਾ ਹੁੰਦਾ ਹੈ। ਇਸਦੇ ਸੇਵਨ ਨਾਲ ਪਹਿਲਾਂ ਕੁੱਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਭੰਗ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਭੰਗ ਵਿੱਚ ਭਰਪੂਰ ਮਾਤਰਾ ਵਿੱਚ ਟੈੱਟਰਾਹਾਇਡਰੋ ਕੈਨਾਬਿਨਾਲ ਮੌਜੂਦ ਹੁੰਦਾ ਹੈ। ਇਹ ਤੱਤ ਏਮਿਲਾਇਡ ਦੇ ਵਿਕਾਸ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ ਅਤੇ ਏਮਿਲਾਇਡ ਦਿਮਾਗ ‘ਚ ਮੌਜੂਦ ਸੈੱਲਾਂ ਨੂੰ ਮਾਰਨ ਦਾ ਕੰਮ ਕਰਦਾ ਹੈ ਜਿਸਦੇ ਨਾਲ ਭੁਲਣ ਦੀ ਬਿਮਾਰੀ ਠੀਕ ਹੋ ਜਾਂਦੀ ਹੈ। ਭੰਗ ਦੇ ਸੇਵਨ ਨਾਲ ਸ਼ੂਗਰ ਨੂੰ ਵੀ ਕੰਟਰੋਲ ‘ਚ ਕੀਤਾ ਜਾ ਸਕਦਾ ਹੈ। ਅਕਸਰ ਸ਼ੂਗਰ ਦੇ ਮਰੀਜ਼ ਦੇ ਹੱਥ ਪੈਰਾਂ ਵਿੱਚ ਦਰਦ ਹੁੰਦਾ ਹੈ। ਅਜਿਹੇ ਵਿੱਚ ਭੰਗ ਦੇ ਸੇਵਨ ਨਾਲ ਨਰਵਸ ਡੈਮੇਜ ਹੋਣ ਤੋਂ ਪਹਿਲਾਂ ਉੱਠਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਕਦੇ ਕਦੇ ਕੰਨ ‘ਚ ਪਾਣੀ ਜਾਂ ਮਿੱਟੀ ਜਾਣ ਦੇ ਕਾਰਨ ਦਰਦ ਹੁੰਦਾ ਹੈ। ਅਜਿਹੇ ‘ਚ ਭੰਗ ਦੇ ਪੱਤਿਆਂ ਨੂੰ ਪੀਸ ਕੇ ਸਰੋਂ ਦੇ ਤੇਲ ਵਿੱਚ ਮਿਲਾਕੇ ਚੰਗੀ ਤਰ੍ਹਾਂ ਪਕਾ ਲਓ। ਇਸਨੂੰ ਠੰਡਾ ਹੋਣ ਲਈ ਰੱਖ ਦਿਓ, ਠੰਡਾ ਹੋਣ ‘ਤੇ ਇਸਨੂੰ ਛਾਣ ਕੇ ਇਸਦੀ ਇੱਕ ਦੋ ਬੂੰਦਾਂ ਨੂੰ ਕੰਨ ‘ਚ ਪਾ ਲਓ । ਅਜਿਹਾ ਕਰਨ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ। ਸਰਦੀ ਜੁਕਾਮ ਦੀ ਸਮੱਸਿਆ ਵਿੱਚ ਵੀ ਇਸਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ , ਜੇਕਰ ਤੁਹਾਨੂੰ ਸਰਦੀ ਜਾਂ ਜੁਕਾਮ ਹੋ ਗਿਆ ਹੈ ਤਾਂ ਭੰਗ ਦੀ ਇੱਕ ਪੱਤੀ ਨੂੰ ਪੀਸ ਕੇ ਉਸ ‘ਚ ਕਪੂਰ ਮਿਲਾਕੇ ਖਾਣ ਨਾਲ ਸਰਦੀ ਜੁਕਾਮ ਠੀਕ ਹੋ ਜਾਂਦਾ ਹੈ। ਥਕਾਵਟ, ਨੱਕ ਰਾਹੀਂ ਖ਼ੂਨ ਵਹਿਣਾ, ਮਾਸਪੇਸ਼ੀਆਂ ਦੇ ਦਰਦ, ਭੁੱਖ ਨਾ ਲੱਗਣਾ, ਗੈਸਟ੍ਰੋਲੋਜੀ ਅਤੇ ਹੈਪੇਟੋਲੋਜੀ ਦੇ ਯੂਰਪੀ ਜਰਨਲ ਅਨੁਸਾਰ, ਕੈਨਾਬਿਸ ਦੀ ਮਦਦ ਨਾਲ, 86 ਪ੍ਰਤੀਸ਼ਤ ਮਰੀਜ਼ ਹੈਪੇਟਾਈਟਿਸ ਸੀ ਦੇ ਇਲਾਜ ਨੂੰ ਪੂਰਾ ਕਰ ਸਕਦਾ ਹੈ। ਭੰਗ ਇਨ੍ਹਾਂ ਦੇ ਸਾਈਡ ਇਫੈਕਟ ਘੱਟ ਕਰਦੇ ਹਨ। ਦੱਸ ਦੇਈਏ ਕਿ 2013 ‘ਚ, ਵਰਜੀਨੀਆ ਦੇ ਕਾਮਨਵੈਲਥ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਾਬਤ ਕੀਤਾ ਕਿ ਭੰਗ ‘ਚ ਪਾਈਆਂ ਜਾਣ ਵਾਲੀਆਂ ਸਮੱਗਰੀਆਂ ਮਿਰਗੀ ਦੇ ਹਮਲਿਆਂ ਤੋਂ ਬਚਾਅ ਕਰ ਸਕਦੀਆਂ ਹਨ। ਰਿਪੋਰਟ ਅਨੁਸਾਰ, ਕੈਂਨਾਬੋਨਾਇਡਜ਼ ਦਾ ਮਿਸ਼ਰਣ ਮਨੁੱਖ ਦੇ ਦਿਮਾਗ ਹਿੱਸੇ ‘ਚ ਸੈੱਲਾਂ ਨੂੰ ਜੋੜਦਾ ਹੈ।

Check Also

ਜ਼ਿਆਦਾ ਸ਼ਾਪਿੰਗ ਕਰਨਾ ਵੀ ਹੈ ਬੀਮਾਰੀ, ਕਿਤੇ ਤੁਸੀ ਵੀ ਤਾਂ ਨਹੀਂ ਇਸ ਡਿਸਆਰਡਰ ਤੋਂ ਪੀੜਤ ?

ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰੀ ਕਰਨਾ ਆਮ ਗੱਲ ਹੈ ਘਰ ਦੀ ਜ਼ਰੂਰਤ ਦਾ ਸਾਮਾਨ ਹੋਵੇ …

Leave a Reply

Your email address will not be published. Required fields are marked *