ਕਾਨਪੁਰ ਆਈਆਈਟੀ (IIT) ਨੇ 3-ਡੀ ਆਰਟੀਫਿਸ਼ੀਅਲ ਚਮੜੀ ਦੀ ਕੀਤੀ ਖੋਜ, ਜੀਵ-ਜੰਤੂਆਂ ‘ਤੇ ਹੋਣ ਵਾਲੇ ਕਲੀਨਿਕਲ ਟ੍ਰਾਇਲ ਹੋਣਗੇ ਬੰਦ

TeamGlobalPunjab
2 Min Read

ਕਾਨਪੁਰ :  ਆਈਆਈਟੀ ਕਾਨਪੁਰ ਦੀ ਸੰਸਥਾ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਨੇ 3-ਡੀ ਆਰਟੀਫਿਸ਼ੀਅਲ (ਨਕਲੀ) ਚਮੜੀ ਦੀ ਖੋਜ ਕੀਤੀ ਹੈ। ਦੱਸ ਦਈਏ ਕਿ ਕਾਸਮੈਟਿਕ ਅਤੇ ਫਾਰਮਾ ਕੰਪਨੀਆਂ ਆਪਣੇ ਉਤਪਾਦਾਂ ਤੇ ਚਮੜੀ ਦੀਆਂ ਦਵਾਈਆਂ ਨੂੰ ਤਿਆਰ ਕਰਨ ਤੋਂ ਬਾਅਦ ਬਾਂਦਰਾਂ, ਖਰਗੋਸ਼ਾਂ ਅਤੇ ਚੂਹਿਆਂ ‘ਤੇ ਇਨ੍ਹਾਂ ਦਵਾਈਆਂ ਦਾ ਟਰਾਇਲ ਕਰਦੀਆਂ ਹਨ। ਜਿਸ ਦੌਰਾਨ ਜਾਨਵਰਾਂ ਨੂੰ ਬਹੁਤ ਤਕਲੀਫ ਪਹੁੰਚਦੀ ਹੈ ਤੇ ਕਈ ਵਾਰ ਤਾਂ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਹੈ।

ਇਸ ਵਿਧੀ ਤੋਂ ਛੁਟਕਾਰਾ ਪਾਉਣ ਲਈ ਆਈਆਈਟੀ ਕਾਨਪੁਰ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਨੇ 3-ਡੀ ਆਰਟੀਫਿਸ਼ੀਅਲ (ਨਕਲੀ) ਚਮੜੀ ਤਿਆਰ ਕੀਤੀ ਹੈ। ਇਸ ਚਮੜੀ ਦੀ ਵਰਤੋਂ ਹੁਣ ਜੀਵ-ਜੰਤੂਆਂ ‘ਤੇ ਹੋਣ ਵਾਲੇ ਕਲੀਨਿਕਲ ਟਰਾਇਲਾਂ ‘ਚ ਕੀਤੀ ਜਾ ਸਕੇਗੀ। ਇੰਜੀਨੀਅਰਿੰਗ ਵਿਭਾਗ ਨੇ ਕਾਗਜ਼, ਪੀਡੀਐਮਐਸ ਨੈਨੋ ਕਣ ਤੇ ਨੈਨੋ ਫਾਈਬਰ ਦੀ ਮਦਦ ਨਾਲ ਇਸ ਨੂੰ ਬਣਾਇਆ  ਹੈ, ਜੋ ਕਿ ਹੂ-ਬ-ਹੂ ਬਾਂਦਰਾਂ ਅਤੇ ਚੂਹਿਆਂ ਦੀ ਚਮੜੀ ਨਾਲ ਮਿਲਦੀ ਜੁਲਦੀ ਹੈ। ਖੋਜ ਦੇ ਨਤੀਜੇ ਆਉਣ ‘ਚ ਹੁਣ 2-3 ਸਾਲ ਲੱਗਦੇ ਹਨ। ਤਕਨੀਕੀ ਭਾਸ਼ਾ ‘ਚ ਇਸਨੂੰ ‘ਪਸ਼ੂ ਮਾਡਲ’ ਕਿਹਾ ਜਾਂਦਾ ਹੈ।

 

- Advertisement -

ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਸ਼ਿਵਕੁਮਾਰ ਤੇ ਪੀਐਚਡੀ ਦੇ ਵਿਦਿਆਰਥੀ ਆਹੁਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਸ ਤਰ੍ਹਾਂ ਦੀ ਆਰਟੀਫਿਸ਼ੀਅਲ (ਨਕਲੀ) ਚਮੜੀ ਦਾ ਵਿਕਲਪ ਤਿਆਰ ਕੀਤਾ ਹੈ। ਚਮੜੀ ਦਾ ਬਾਹਰੀ ਹਿੱਸਾ (ਐਪਿਡਮਰਲ ਪਰਤ)  ਖੁਦ ਤੇਲ, ਕਰੀਮ ਅਤੇ ਹੋਰ ਚੀਜ਼ਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ‘ਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਆਰਟੀਫਿਸ਼ੀਅਲ (ਨਕਲੀ) ਚਮੜੀ ‘ਐਨੀਮਲ ਮਾਡਲ’ ਦਾ ਬਦਲ ਹੋਵੇਗੀ।

 

Share this Article
Leave a comment