ਨੀਦਰਲੈਂਡ ਦੇ ਉਟਰੈਕਟ (Utrecht) ਸ਼ਹਿਰ ‘ਚ ਗੋਲੀਬਾਰੀ ਦੀ ਘਟਨਾ ‘ਚ 1 ਦੀ ਮੌਤ ਹੋ ਗਈ ਉਥੇ ਹੀ, ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੇ ਮੁਤਾਬਕ, ਨੀਦਰਲੈਂਡ ਦੇ ਉਟਰੈਕਟ ਸ਼ਹਿਰ ਵਿਚ ਗੋਲੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਉਟਰੈਕਟ ਪੁਲਿਸ ਨੇ ਟਵੀਟ ਕਰ ਕੇ ਕਿਹਾ ਕਿ ਇਹ ਟ੍ਰੈਮ ਵਿਚ ਸ਼ੂਟਿੰਗ ਦੀ ਘਟਨਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੀ ਮਦਦ ਲਈ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ।
ਉਟਰੈਕਟ ਪੁਲਿਸ ਦੇ ਮੁਤਾਬਕ ਫਾਇਰਿੰਗ ਸਥਾਨਕ ਸਮੇਂ ਮੁਤਾਬਕ 10:45 AM ਵਜੇ ਹੋਈ ਜਿਸ ਵਿਚ ਕਈ ਲੋਕ ਜਖ਼ਮੀ ਹੋ ਗਏ ਹਨ। ਜਿਥੇ ਫਾਇਰਿੰਗ ਹੋਈ, ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੁਣ ਨੀਦਰਲੈਂਡ ‘ਚ ਬੰਦੂਕਧਾਰੀ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 1 ਦੀ ਮੌਤ, ਕਈ ਜ਼ਖਮੀ
Leave a Comment Leave a Comment