Home / News / ਹੁਣ ਖੋਲਾਂਗੇ ਪੰਜਾਬ ਦਾ ਹੱਕ ਮਾਰਨ ਵਾਲਿਆਂ ਦੀ ਪੋਲ: ਨਵਜੋਤ ਸਿੰਘ ਸਿੱਧੂ

ਹੁਣ ਖੋਲਾਂਗੇ ਪੰਜਾਬ ਦਾ ਹੱਕ ਮਾਰਨ ਵਾਲਿਆਂ ਦੀ ਪੋਲ: ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾ ਨੇ ਕਿਹਾ ਕਿ ਉਹ ਹਾਰ ਨਹੀਂ ਮੰਨਣਗੇ ਅਤੇ ਪੰਜਾਬ ਦਾ ਹੱਕ ਮਾਰਨ ਵਾਲਿਆਂ ਦੀ ਪੋਲ ਖੋਲਣਗੇ। ਅਜਿਹੇ ਲੋਕਾਂ ਦੇ ਖਿਲਾਫ ਸੰਘਰਸ਼ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਪੰਜਾਬ ਇਥੋਂ ਦੇ ਲੋਕਾਂ ਅਤੇ ਪੰਜਾਬੀਅਤ ਦੀ ਜਿੱਤ ਹੋਵੇਗੀ।

ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸ‍ਟ ਕੀਤੀ। ਵੀਡੀਓ ਵਿੱਚ ਸਿੱਧੂ ਨੇ ਕਿਹਾ ਕਿ ਲੋਕਾਂ ਨਾਲ ਸੰਪਰਕ ਦਾ ਇਹ ਆਸਾਨ ਅਤੇ ਸਾਂਝਾ ਜ਼ਰੀਆ ਹੈ, ਜੋ ਸਿਸਟਮ ਦੀ ਪੜਦੇ ਖੋਲ੍ਹਣ ਵਿੱਚ ਸਹੀ ਸਾਬਤ ਹੋਵੇਗਾ। ਸਿੱਧੂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਰਾਜਨੀਤੀ ਦਾ ਸਾਫ ਏਜੰਡਾ ਹੈ ਕਿ ਹਨੇਰਾ ਬਹੁਤ ਸੂਰਜ ਨਿਕਲਣਾ ਚਾਹੀਦਾ ਹੈ, ਜਿਵੇਂ ਵੀ ਹੋਵੇ ਇਹ ਮੌਸਮ ਬਦਲਣਾ ਚਾਹੀਦਾ ਹੈ, ਜੋ ਚਿਹਰੇ ਰੋਜ ਬਦਲਦੇ ਹਨ ਨਕਬਾਂ ਦੀ ਤਰ੍ਹਾਂ ਹੁਣ ਜ਼ਨਾਜ਼ਾ ਧੁੰਮ ਨਾਲ ਉਨ੍ਹਾਂ ਦਾ ਨਿਕਲਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਪੰਜਾਬ ਦੇ ਲੋਕਾਂ ਦੀ ਲੜਾਈ ਪਹਿਲਾਂ ਮੈਂ ਬੰਦ ਕਮਰੇ, ਕੈਬੀਨਟ ਵਿੱਚ ਲੜੀ ਤੇ ਹਿੰਮਤ ਨਹੀਂ ਹਾਰੀ। ਹੁਣ ਇਹ ਲੜਾਈ ਲੋਕਾਂ ਦੇ ਮਨਾਂ ਵਿੱਚ ਲੜਨ ਦੀ ਜ਼ਰੂਰਤ ਹੈ। ਨਿਸ਼ਚੈ ਕੀਤਾ ਹੈ ਕਿ ਪੰਜਾਬ ਨੂੰ ਗਿਰਾਉਣ ਵਾਲਿਆਂ ਨੂੰ ਜਵਾਬ ਦਵਾਂਗੇ ਜਾਂ ਇਸ ਕੋਸ਼ਿਸ਼ ਵਿੱਚ ਆਪਣੇ ਆਪ ਮਿਟ ਜਾਵਾਂਗੇ। ਪੰਜਾਬ ਦਾ ਹੱਕ ਮਾਰਨ ਵਾਲਿਆਂ ਦੀ ਪੋਲ ਖੋਲੀ ਜਾਵੇਗੀ।

ਸਿੱਧੂ ਨੇ ਕਿਹਾ ਕਿ ਹੁਣ ਇਹ ਲੜਾਈ ਗਰਾਸ ਰੂਟ ‘ਤੇ ਲੜਨੀ ਹੋਵੇਗੀ। ਲੋਕਾਂ ਦੇ ਮਨਾਂ ਵਿੱਚ ਇਹ ਲੜਾਈ ਲੜਾਂਗੇ ਅਤੇ ਹਰ ਪੰਜਾਬੀ ਨੂੰ ਉਸਦਾ ਹੱਕ ਅਤੇ ਅਧਿਕਾਰ ਦਵਾਇਆ ਜਾਵੇਗਾ। ਇਸ ਤੋਂ ਬਾਅਦ ਇਹ ਲੜਾਈ ਮਨਾਂ ਨਾਲ ਸੜਕ ‘ਤੇ ਉਤਾਰੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਿੱਤੇਗੀ ।

Check Also

ਕੋਰੋਨਾ ਵਾਇਰਸ ਨਾਲ ਮੌਤ ਹੋਣ ਵਾਲੇ ਲੋਕਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਬਾਰੇ ਹਦਾਇਤਨਾਮਾ ਜਾਰੀ ਹੋਵੇ : ਗਰੇਵਾਲ

ਚੰਡੀਗੜ੍ਹ  : ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਵਾਇਰਸ …

Leave a Reply

Your email address will not be published. Required fields are marked *