ਨਿਊਜ ਡੈਸਕ : ਹਰਿਆਣਾ ਗੁ. ਪ੍ਰ. ਕਮੇਟੀ ਦਾ ਮਸਲਾ ਇੰਨੀ ਦਿਨੀਂ ਖੂਬ ਚਰਚਾ ‘ਚ ਹੈ। ਇਸੇ ਦਰਮਿਆਨ ਹੁਣ ਹਰਿਆਣਾ ਗੁ.ਪ੍ਰ. ਕਮੇਟੀ ਦੇ ਹਿਮਾਇਤੀ ਜਗਦੀਸ਼ ਸਿੰਘ ਝੀਂਡਾ ਵੱਲੋਂ 7 ਅਹਿਮ ਮਤੇ ਪਾਸ ਕੀਤੇ ਗਏ ਹਨ। ਇਹ ਮਤੇ ਜਗਦੀਸ਼ ਝੀਂਡਾ ਗਰੁੱਪ ਵੱਲੋਂ ਪਾਸ ਕੀਤੇ ਗਏ ਹਨ। ਝੀਂਡਾ ਗਰੁੱਪ ਦਾ ਕਹਿਣਾ ਹੈ ਕਿ ਹਰਿਆਣਾ ਗੁ. ਪ੍ਰ. ਕਮੇਟੀ ਦਾ ਪ੍ਰਧਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੁਣਿਆਂ ਜਾਣਾ ਚਾਹੀਦਾ ਹੈ।
ਜਾਣਕਾਰੀ ਮੁਤਾਬਿਕ ਇਨ੍ਹਾ ਮਤਿਆਂ ਤਹਿਤ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਈ ਸਮਾਗਮ ਨਾ ਕਰਨ। ਇਸ ਮਸਲੇ ‘ਤੇ ਹੁਣ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰਤੀਕਰਮ ਦਿੱਤਾ ਗਿਆ ਹੈ। ਦਾਦੂਵਾਲ ਨੇ ਝੀਂਡਾ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਨੂੰ ਮਤਿਆਂ ਦੀ ਪ੍ਰਿਭਾਸ਼ਾ ਵੀ ਪਤਾ ਨਹੀਂ ਹੈ ਕਿ ਮਤਾ ਕੀ ਹੁੰਦਾ ਹੈ। ਦਰਅਸਲ ਅੱਜ ਝੀਂਡਾ ਗਰੁੱਪ ਵੱਲੋਂ ਸਮੁੱਚੇ ਹਰਿਆਣਾ ਦੇ ਸਿੱਖਾਂ ਦਾ ਇਕੱਠ ਕੀਤਾ ਗਿਆ ਸੀ । ਇਸ ਨੂੰ ਲੈ ਕੇ ਵੀ ਦਾਦੂਵਾਲ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਸ ਇਕੱਠ ਵਿੱਚ ਮਾਤਰ 150 ਵਿਅਕਤੀ ਹੀ ਸ਼ਾਮਲ ਹੋਏ ਹਨ। ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਹਰਿਆਣਾ ਦੇ ਸਿੱਖਾਂ ਦੀ ਅਗਵਾਈ ਕਰਨ ਦੇ ਯੋਗ ਹਨ ਜਾਂ ਨਹੀਂ । ਇਸ ਮੌਕੇ ਹੋਰ ਅਹਿਮ ਦੋਸ਼ ਲਾਉਂਦਿਆਂ ਦਾਦੂਵਾਲ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਬਾਦਲ ਦਲ ਤੋਂ ਅਗਵਾਈ ਲੈ ਕੇ ਚੱਲ ਰਹੇ ਹਨ।